ਗਾਇਕ ਇੰਦਰਜੀਤ ਨਿੱਕੂ ਨੇ ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

written by Lajwinder kaur | February 17, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਜੋ ਕਈ ਸਾਲਾਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਸੰਗੀਤ ਜਗਤ ਦੀ ਸੇਵਾ ਕਰ ਰਹੇ ਨੇ। ਉਹ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ। ਇੰਦਰਜੀਤ ਨਿੱਕੂ ਨੇ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ‘ਤੇ ਵਿਸ਼ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

inderjeet nikku image

ਹੋਰ ਪੜ੍ਹੋ : ਪਰਮੀਸ਼ ਵਰਮਾ ਪਹੁੰਚੇ ਆਪਣੇ ਖ਼ਾਸ ਦੋਸਤ ਦੇ ਵਿਆਹ ‘ਚ, ਪੋਸਟ ਪਾ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤੀ ਵਧਾਈ

ਉਨ੍ਹਾਂ ਨੇ ਲਿਖਿਆ ਹੈ- ਤੇਰਾ ਮਿਲਿਆ ਜੋ ਸਾਥ, ਸੱਚੀ ਰੱਬ ਦੀ ਸ਼ੌਗਾਤ...ਮੇਰੀ ਜ਼ਿੰਦਗੀ ‘ਚ ਵਰਸੇ ਜੋ ਪਿਆਰ ਵਾਲਾ ਨੂਰ, ਮੇਰਾ ਪਿਛਲੇ ਜਨਮ ਪੂੰਨ ਕੀਤਾ ਹੋਓ ਜ਼ਰੂਰ..Happy Anniversary ਮੇਰੀ ਪਿਆਰੀ ਵਾਈਫ’, ਨਾਲ ਹੀ ਉਨ੍ਹਾਂ ਪਿਆਰ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਨੇ।

ਗਾਇਕ ਇੰਦਰਜੀਤ ਨਿੱਕੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਤੇ ਬਾਕਮਾਲ ਦੇ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਵੀ ਕਰ ਚੁੱਕੇ ਨੇ। ਏਨੀਂ ਦਿਨੀਂ ਉਹ ਕਿਸਾਨੀ ਅੰਦੋਲਨ 'ਚ ਵੱਧ ਚੜ੍ਹੇ ਆਪਣਾ ਯੋਗਦਾਨ ਦੇ ਰਹੇ ਨੇ। ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਦੇ ਨਾਲ ਉਹ ਕਿਸਾਨੀ ਗੀਤਾਂ ਦੇ ਨਾਲ ਵੀ ਦੇਸ਼ ਦੇ ਅੰਨਦਾਤਾ ਦਾ ਹੌਸਲਾ ਬੁਲੰਦ ਕਰ ਰਹੇ ਨੇ।

image of inderjeet nikku at farmer protest

 

0 Comments
0

You may also like