ਇੰਦਰਜੀਤ ਨਿੱਕੂ ਦੀ ਆਵਾਜ਼ ‘ਚ ਫ਼ਿਲਮ ‘ਕ੍ਰਿਮੀਨਲ’ ਦਾ ਨਵਾਂ ਗੀਤ ‘ਪਿਆਰ ਦੀ ਗੱਲ’ ਹੋਇਆ ਰਿਲੀਜ਼

written by Shaminder | September 20, 2022

ਨੀਰੂ ਬਾਜਵਾ (Neeru Bajwa ) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕ੍ਰਿਮੀਨਲ’ (Criminal) ਨੂੰ ਲੈ ਕੇ ਚਰਚਾ ‘ਚ ਹੈ । ਇਸ ਫ਼ਿਲਮ ‘ਚ ਨੀਰੂ ਬਾਜਵਾ ਦਾ ਬਿਲਕੁਲ ਵੱਖਰਾ ਅੰਦਾਜ਼ ਦਿਖਾਈ ਦੇਣ ਵਾਲਾ ਹੈ । ਪਹਿਲੀ ਵਾਰ ਉਹ ਲੀਕ ਤੋਂ ਹੱਟ ਕੇ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਇੱਕ ਤੋਂ ਇੱਕ ਕਈ ਗੀਤ ਰਿਲੀਜ਼ ਹੋ ਰਹੇ ਹਨ ।

Neeru Bajwa Image Source : Instagram

ਹੋਰ ਪੜ੍ਹੋ : ਅਮਰ ਨੂਰੀ ਨੇ ਵਿਦੇਸ਼ੀ ਕੁੜੀ ਦੇ ਨਾਲ ਬਣਾਇਆ ਡਾਂਸ ਵੀਡੀਓ

ਫ਼ਿਲਮ ‘ਕ੍ਰਿਮੀਨਲ’ ਦਾ ਗੀਤ ਇੰਦਰਜੀਤ ਨਿੱਕੂ (Inderjit Nikku) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ । ਗੀਤ ਦਾ ਨਿਰਦੇਸ਼ਨ ਗਰਿੰਦਰ ਸਿੱਧੂ ਨੇ ਕੀਤਾ ਹੈ । ਇਹ ਗੀਤ ਸੈਡ ਸੌਂਗ ਹੈ ।

neeru bajwa Image Source : Youtube

ਹੋਰ ਪੜ੍ਹੋ : ਕੋਰਾਲਾ ਮਾਨ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਰੌਂਗ ਰਿਪੋਰਟ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿਸ ‘ਚ ਨੀਰੂ ਬਾਜਵਾ ਅਤੇ ਧੀਰਜ ਕੁਮਾਰ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਦੇ ਨਾਲ ਹੀ ਦੋਵਾਂ ਦੇ ਪਿਆਰ ‘ਚ ਪਈ ਦਰਾਰ ਨੂੰ ਵਿਖਾਇਆ ਗਿਆ ਹੈ । ਇਸ ਦੇ ਨਾਲ ਹੀ ਜਦੋਂ ਕੁਝ ਅਪਰਾਧੀਆਂ ਵੱਲੋਂ ਉਨ੍ਹਾਂ ਦੇ ਘਰ ‘ਤੇ ਕਬਜ਼ਾ ਕਰ ਲਿਆ ਜਾਂਦਾ ਹੈ।

Neeru Bajwa , Image Source : Youtube

ਉਸ ਦੇ ਪਤੀ ਨੂੰ ਬੰਧਕ ਬਣਾ ਲਿਆ ਜਾਂਦਾ ਹੈ ਤਾਂ ਉਸ ਦੇ ਦਿਲ ‘ਚ ਮੁੜ ਪਤੀ ਦੇ ਲਈ ਪਿਆਰ ਪੈਦਾ ਹੋ ਜਾਂਦਾ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇੰਦਰਜੀਤ ਨਿੱਕੂ ਦੇ ਇਸ ਗੀਤ ਨੂੰ ਪਸੰਦ ਕਰ ਰਹੇ ਹਨ ।

You may also like