ਇੰਦਰਜੀਤ ਨਿੱਕੂ ਦਾ ਨਵਾਂ ਗੀਤ ‘ਮਿਹਰਬਾਨੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਕਿਹਾ ਖਿੱਚ ਕੇ ਰੱਖਿਓ ਸਪੋਟ

written by Shaminder | September 12, 2022

ਇੰਦਰਜੀਤ ਨਿੱਕੂ (Inderjit Nikku) ਦਾ ਨਵਾਂ ਗੀਤ ‘ਮਿਹਰਬਾਨੀ’ (Meharbani) ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਇੰਦਰਜੀਤ ਨਿੱਕੂ ਨੇ ਆਪਣੇ ਹਾਲਾਤਾਂ ਨੂੰ ਬਿਆਨ ਕੀਤਾ ਹੈ ਅਤੇ ਮੁੜ ਤੋਂ ਉਸ ਨੂੰ ਗਾਇਕੀ ਦੇ ਖੇਤਰ ‘ਚ ਸਾਥ ਦੇਣ ਵਾਲੇ ਗਾਇਕ ਸਾਥੀਆਂ ਦੀ ਗੱਲ ਵੀ ਕਰਦੇ ਨਜ਼ਰ ਆ ਰਹੇ ਹਨ ।

Inderjit nikku , Image Source : Youtube

ਹੋਰ ਪੜ੍ਹੋ : 17 ਸਾਲ ਦੀ ਧੀ ਅਤੇ ਪਤਨੀ ਬਾਰੇ ਅਦਾਕਾਰ ਸਲਮਾਨ ਖ਼ਾਨ ਨੇ ਤੋੜੀ ਚੁੱਪ, ਜਾਣੋ ਪੂਰੀ ਖ਼ਬਰ

ਗੀਤ ‘ਚ ਮਾੜੇ ਹਾਲਾਤਾਂ ਤੋਂ ਉੱਠ ਕੇ ਮੁੜ ਤੋਂ ਚੰਗੀ ਸਥਿਤੀ ‘ਚ ਆਉਣ ਨੂੰ ਬਿਆਨ ਕੀਤਾ ਗਿਆ । ਇਸ ਗੀਤ ਦਾ ਇੱਕ ਵੀਡੀਓ ਇੰਦਰਜੀਤ ਨਿੱਕੂ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ ਤੇ ਇਸ ਗੀਤ ਦੇ ਇੱਕ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਪੋਟ ਕਰਨ ਦੇ ਲਈ ਆਖਿਆ ਹੈ ।

Inderjit nikku Image Source :Youtube

ਹੋਰ ਪੜ੍ਹੋ : ਇਨ੍ਹਾਂ ਐਕਟਰਾਂ ਦਾ ਫੀਮੇਲ ਵਰਜਨ ਤੁਹਾਨੂੰ ਕਿਵੇਂ ਦਾ ਲੱਗਿਆ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਗੀਤ ਦੇ ਬੋਲ ਲਾਡੀ ਚਾਹਲ ਨੇ ਲਿਖੇ ਹਨ ਅਤੇ ਮਿਊਜ਼ਿਕ ਸ਼ੇਖ ਨੇ ਦਿੱਤਾ ਹੈ । ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ਨੂੰ ਪਰਮੀਸ਼ ਵਰਮਾ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।ਦੱਸ ਦਈਏ ਕਿ ਗਾਇਕ ਦਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ।

inderjit nikku , Image Source : Youtube

ਜਿਸ ‘ਚ ਗਾਇਕ ਇੱਕ ਬਾਬੇ ਦੇ ਦਰਬਾਰ ‘ਚ ਆਪਣੀਆਂ ਪ੍ਰੇਸ਼ਾਨੀਆਂ ਨੂੰ ਦੱਸਦਾ ਹੋਇਆ ਭਾਵੁਕ ਹੋ ਗਿਆ ਸੀ । ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਕਲਾਕਾਰ ਉਨ੍ਹਾਂ ਦੀ ਸਪੋਟ ‘ਚ ਅੱਗੇ ਆਏ ਹਨ ।

 

View this post on Instagram

 

A post shared by Inderjit Nikku (@inderjitnikku)

You may also like