
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਇਸ ਹਫ਼ਤੇ ਇੰਡੀਆਜ਼ ਗੌਟ ਟੈਲੇਂਟ ਦੇ ਸੈੱਟ 'ਤੇ ਮਹਿਮਾਨ ਵਜੋਂ ਪਹੁੰਚੇ। ਇਥੇ ਉਹ ਸ਼ੋਅ ਦੇ ਕੰਟੈਸਟੈਂਟ ਤੇ ਜੱਜਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਮਸ਼ਹੂਰ ਰੈਪਰ ਬਾਦਸ਼ਾਹ ਨੇ ਧਰਮਿੰਦਰ ਨੂੰ ਕੋਲੋਂ ਸਵਾਲ ਪੁੱਛਿਆ ਕਿ ਉਹ ਕਿਸ ਚੱਕੀ ਦਾ ਆਟਾ ਖਾਂਦੇ ਹਨ। ਧਰਮਿੰਦਰ ਨੇ ਇਸ ਸਵਾਲ ਦਾ ਬਹੁਤ ਹੀ ਦਿਲਚਸਪ ਜਵਾਬ ਦਿੱਤਾ ਹੈ।
ਇੰਡੀਆਜ਼ ਗੌਟ ਟੈਲੇਂਟ ਦੇ ਸੈੱਟ ਉੱਤੇ ਧਰਮਿੰਦਰ ਨੇ ਆਪਣੀਆਂ ਫ਼ਿਲਮਾਂ ਦੇ ਕੁਝ ਸੀਨਸ ਨੂੰ ਰੀਕ੍ਰੀਏਟ ਕੀਤਾ ਤੇ ਗੀਤਾਂ 'ਤੇ ਡਾਂਸ ਵੀ ਕੀਤਾ। ਦੱਸ ਦਈਏ ਕਿ ਧਰਮਿੰਦਰ ਆਪਣੀਆਂ ਐਕਸ਼ਨ ਫਿਲਮਾਂ ਵਿੱਚ ਪੰਚ ਮਾਰੇ ਜਾਣ ਵਾਲੇ ਸੀਨ ਲਈ ਵੀ ਜਾਣੇ ਜਾਂਦੇ ਹਨ, ਇਸ ਲਈ ਧਰਮਿੰਦਰ ਨੇ ਇੱਕ ਮੁਕਾਬਲੇਬਾਜ਼ ਨੂੰ ਉਨ੍ਹਾਂ ਨੂੰ ਪੰਚ ਮਾਰਨ ਲਈ ਕਿਹਾ।
ਹੋਰ ਪੜ੍ਹੋ : ਸਿਆਸੀ ਡਰਾਮੇ 'ਤੇ ਅਧਾਰਿਤ ਪਹਿਲੀ ਪੰਜਾਬੀ ਵੈਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਪੀਟੀਸੀ ਪਲੇਅ ਐਪ 'ਤੇ ਹੋਈ ਸਟ੍ਰੀਮ
ਨਿੱਜੀ ਚੈਨਲ ਨੇ ਆਪਣੇ ਸ਼ੋਅ ਦੇ ਇਸ ਐਪੀਸੋਡ ਦਾ ਪ੍ਰੋਮੋ ਆਪਣੇ ਆਫ਼ੀਸ਼ੀਅਲ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਜੇਕਰ ਹੁਣ ਕਿਸੇ ਸ਼ੋਅ ਵਿੱਚ ਧਰਮਿੰਦਰ ਹਨ, ਉਸ ਵਿੱਚ ਕੋਈ ਮਜ਼ਾ ਨਾਂ ਜਾਂ ਹਾਸਾ ਮਜ਼ਾਕ ਨਾ ਹੋਵੇ , ਅਜਿਹਾ ਨਹੀਂ ਹੋ ਸਕਦਾ। ਇਸ ਦੌਰਾਨ ਰੈਪਰ ਬਾਦਸ਼ਾਹ ਨੇ ਉਨ੍ਹਾਂ ਨੂੰ ਅਜਿਹਾ ਸਵਾਲ ਪੁੱਛਿਆ, ਜਿਸ ਦਾ ਜਵਾਬ ਉਨ੍ਹਾਂ ਨੇ ਆਪਣੇ ਦਿਲਚਸਪ ਅੰਦਾਜ਼ 'ਚ ਦਿੱਤਾ।
ਵੀਡੀਓ 'ਚ ਦਿਖਾਇਆ ਗਿਆ ਹੈ ਕਿ ਰੈਪਰ ਬਾਦਸ਼ਾਦ ਧਰਮਿੰਦਰ ਨੂੰ ਸਵਾਲ ਪੁੱਛਦੇ ਹਨ- 'ਕੀ ਤੁਸੀਂ ਇਸ ਉਮਰ 'ਚ ਇੰਨੇ ਫਿੱਟ ਹੋ, ਤੁਸੀਂ ਕਿਹੜੀ ਚੱਕੀ ਦਾ ਆਟਾ ਖਾਂਦੇ ਹੋ'। ਬਾਦਸ਼ਾਹ ਦਾ ਸਵਾਲ ਸੁਣ ਕੇ ਧਰਮਿੰਦਰ ਹੱਸ ਪਏ। ਧਰਮਿੰਦਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਉਹ ਚੱਕੀ ਇਥੇ ਹੀ ਮੰਗਵਾ ਲਈ ਹੈ। ਇਸ ਤੋਂ ਬਾਅਦ ਬਾਦਸ਼ਾਹ ਨੂੰ ਧਰਮਿੰਦਰ ਦੀ ਚੱਕੀ ਪੀਸਣੀ ਪੈਂਦੀ ਹੈ। ਜਿਸ ਨੂੰ ਪੀਸਣ ਮਗਰੋਂ ਬਾਦਸ਼ਾਹ ਦੇ ਪਸੀਨੇ ਛੁੱਟ ਜਾਂਦੇ ਹਨ।
View this post on Instagram