Inspirational video: ਵ੍ਹੀਲਚੇਅਰ 'ਤੇ ਫੂਡ ਡਿਲਵਰੀ ਕਰਨ ਵਾਲੀ ਦਿਵਿਆਂਗ ਮਹਿਲਾ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

Written by  Pushp Raj   |  September 10th 2022 05:22 PM  |  Updated: September 10th 2022 05:28 PM

Inspirational video: ਵ੍ਹੀਲਚੇਅਰ 'ਤੇ ਫੂਡ ਡਿਲਵਰੀ ਕਰਨ ਵਾਲੀ ਦਿਵਿਆਂਗ ਮਹਿਲਾ ਦੀ ਵੀਡੀਓ ਹੋਈ ਵਾਇਰਲ, ਵੇਖੋ ਵੀਡੀਓ

woman delivering food on a wheel chair: ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵੇਖਦੇ ਹਾਂ। ਆਏ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕਈ ਵਾਰ ਸੋਸ਼ਲ ਮੀਡੀਆ 'ਤੇ ਕਈ ਅਜਿਹੀ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ ਜੋ ਸਮਾਜ ਤੇ ਲੋਕਾਂ ਲਈ ਮਿਸਾਲ ਬਣ ਜਾਂਦੀਆਂ ਹਨ। ਇੱਕ ਦਿਵਿਆਂਗ ਮਹਿਲਾ ਦੀ ਅਜਿਹੀ ਹੀ ਪ੍ਰੇਰਣਾਦਾਇਕ ਵੀਡੀਓ ਵਾਇਰਲ ਹੋ ਰਹੀ ਹੈ।

Image Source: Twitter

ਹਾਲ ਹੀ 'ਚ ਲੋਕਲ ਟਰੇਨ 'ਚ ਮਿੱਠੀ ਮੁਸਕਰਾਹਟ ਨਾਲ ਚਾਕਲੇਟ ਵੇਚਣ ਵਾਲੀ ਇੱਕ ਬਜ਼ੁਰਗ ਮਹਿਲਾ ਦੀ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ ।

ਹੁਣ ਇੱਕ ਹੋਰ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਹ ਮਹਿਲਾ ਇੱਕ ਫੂਡ ਡਿਲਵਰੀ ਕੰਪਨੀ ਕਰਮਚਾਰੀ ਹੈ ਤੇ ਉਹ ਦਿਵਿਆਂਗ ਹੋਣ ਦੇ ਬਾਵਜੂਦ ਬਹੁਤ ਹੀ ਚੰਗੇ ਤਰੀਕੇ ਨਾਲ ਵ੍ਹੀਲਚੇਅਰ 'ਤੇ ਫੂਡ ਡਿਲੀਵਰੀ ਕਰਦੀ ਹੈ।

Image Source: Twitter

ਵ੍ਹੀਲਚੇਅਰ 'ਤੇ ਫੂਡ ਡਿਲੀਵਰੀ ਕਰਨ ਵਾਲੀ ਇਸ ਮਹਿਲਾ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਦਿਵਿਆਂਗ ਮਹਿਲਾ ਵ੍ਹੀਲਚੇਅਰ 'ਤੇ ਭੋਜਨ ਦੀ ਡਿਲੀਵਰੀ ਕਰਨ ਲਈ ਜਾਂਦੀ ਹੋਈ ਵਿਖਾਈ ਦੇ ਰਹੀ ਹੈ।

Image Source: Twitter

ਹੋਰ ਪੜ੍ਹੋ: Watch Video: ਫੈਨ ਨੇ ਖੂਨ ਨਾਲ ਬਣਾਈ ਸੋਨੂੰ ਸੂਦ ਦੀ ਪੇਂਟਿੰਗ, ਵੀਡੀਓ ਸ਼ੇਅਰ ਕਰ ਅਦਾਕਾਰ ਨੇ ਦਿੱਤਾ ਇਹ ਸੰਦੇਸ਼

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦਿਵਿਆਂਗ ਮਹਿਲਾ ਦੀ ਖੂਬ ਤਾਰੀਫ ਕਰ ਰਹੇ ਹਨ ਤੇ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ। ਇਸ ਵੀਡੀਓ ਨੂੰ ਸਵਾਤੀ ਮਾਲੀਵਾਲ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਕੈਪਸ਼ਨ ਦਿੱਤਾ ਹੈ- ਬੇਸ਼ੱਕ ਜ਼ਿੰਦਗੀ ਮੁਸ਼ਕਿਲ ਹੈ... ਪਰ ਅਸੀਂ ਕਿਹੜਾ ਹਾਰ ਮੰਨਣਾ ਸਿੱਖਿਆ ਹੈ...ਇਸ ਜਜ਼ਬੇ ਨੂੰ ਸਲਾਮ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network