Trending:
Watch Video: ਫੈਨ ਨੇ ਖੂਨ ਨਾਲ ਬਣਾਈ ਸੋਨੂੰ ਸੂਦ ਦੀ ਪੇਂਟਿੰਗ, ਵੀਡੀਓ ਸ਼ੇਅਰ ਕਰ ਅਦਾਕਾਰ ਨੇ ਦਿੱਤਾ ਇਹ ਸੰਦੇਸ਼
Fan made Sonu Sood painting with Blood : 'ਗਰੀਬਾਂ ਦੇ ਮਸੀਹਾ' ਨਾਂਅ ਤੋਂ ਮਸ਼ਹੂਰ ਹੋਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਦਰੀਆਦਿਲੀ ਲਈ ਜਾਣੇ ਜਾਂਦੇ ਹਨ। ਕੋਰੋਨਾ ਕਾਲ ਤੋਂ ਲੈ ਮੌਜੂਦਾ ਸਮੇਂ ਤੱਕ ਸੋਨੂੰ ਸੂਦ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਹਾਲ ਹੀ ਵਿੱਚ ਸੋਨੂੰ ਸੂਦ ਨੇ ਆਪਣੇ ਇੱਕ ਫੈਨ ਨਾਲ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੇ ਫੈਨਜ਼ ਇੱਕ ਖ਼ਾਸ ਸੰਦੇਸ਼ ਦਿੱਤਾ ਹੈ।
Image Source: Twitter
ਸੋਨੂੰ ਸੂਦ ਨੇ ਕੋਰੋਨਾ ਕਾਲ ਵਿੱਚ ਜਿਸ ਤਰ੍ਹਾਂ ਲੋੜਵੰਦਾਂ ਦੀ ਮਦਦ ਕੀਤੀ ਸੀ, ਉਹ ਸ਼ਲਾਘਾਯੋਗ ਸੀ। ਅਜਿਹੇ 'ਚ ਅੱਜ ਭਾਵੇਂ ਕੋਰੋਨਾ ਖ਼ਤਮ ਹੋ ਚੁੱਕਾ ਹੈ ਪਰ ਸੋਨੂੰ ਦੇ ਘਰ ਦੇ ਬਾਹਰ ਹਮੇਸ਼ਾ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਜੋ ਕਿਸੇ ਨਾ ਕਿਸੇ ਚੀਜ਼ ਲਈ ਸੋਨੂੰ ਕੋਲ ਮਦਦ ਮੰਗਣ ਆਉਂਦੇ ਹਨ।
ਉਥੇ ਹੀ ਦੂਜੇ ਪਾਸੇ ਸੋਨੂੰ ਦੀ ਦਰਿਆਦਿਲੀ ਕਾਰਨ ਫੈਨਜ਼ ਉਨ੍ਹਾਂ ਨੂੰ ਹੋਰ ਵੀ ਵੱਧ ਪਿਆਰ ਕਰਦੇ ਹਨ। ਸੋਸ਼ਲ ਮੀਡੀਆ 'ਤੇ ਸੋਨੂੰ ਦੇ ਫੈਨਜ਼ ਕਦੇ ਉਨ੍ਹਾਂ ਲਈ ਗੀਤ ਲਿਖਦੇ ਹਨ ਅਤੇ ਕਦੇ ਉਨ੍ਹਾਂ ਦੇ ਨਾਂਅ ਦਾ ਟੈਟੂ ਬਣਵਾਉਂਦੇ ਹਨ।
ਹੁਣ ਹਾਲ ਹੀ 'ਚ ਇੱਕ ਫੈਨ ਸੋਨੂੰ ਸੂਦ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚਿਆ। ਇਸ ਦੌਰਾਨ ਉਸ ਨੇ ਸੋਨੂੰ ਸੂਦ ਨੂੰ ਇੱਕ ਖ਼ਾਸ ਤੋਹਫਾ ਵੀ ਦਿੱਤਾ। ਇਹ ਤੋਹਫਾ ਇੱਕ ਪੇਟਿੰਗ ਸੀ, ਅਜਿਹਾ ਤੋਹਫਾ ਵੇਖ ਕੇ ਕੁਝ ਸਮੇਂ ਲਈ ਸੋਨੂੰ ਸੂਦ ਖ਼ੁਦ ਵੀ ਹੈਰਾਨ ਰਹਿ ਗਏ। ਦਰਅਸਲ, ਉਸ ਫੈਨ ਵੱਲੋਂ ਲਿਆਂਦੀ ਗਈ ਪੇਂਟਿੰਗ ਕੋਈ ਆਮ ਪੇਂਟਿੰਗ ਨਹੀਂ ਸੀ। ਇਹ ਪੇਂਟਿੰਗ ਉਸ ਫੈਨ ਨੇ ਖ਼ੁਦ ਆਪਣੇ ਖੂਨ ਨਾਲ ਤਿਆਰ ਕੀਤੀ ਸੀ। ਫੈਨ ਨੇ ਸੋਨੂੰ ਨੂੰ ਮਿਲ ਕੇ ਕਿਹਾ ਕਿ ਉਹ ਸੋਨੂੰ ਲਈ ਆਪਣੀ ਜਾਨ ਵੀ ਦੇ ਸਕਦੇ ਹੈ।
Image Source: Twitter
ਦਰਅਸਲ, ਯੂਪੀ ਦੇ ਪ੍ਰਤਾਪਗੜ੍ਹ ਦੇ ਪਿੰਡ ਬਰਖੇੜਾ ਵਿੱਚ ਰਹਿਣ ਵਾਲੇ ਸੋਨੂੰ ਸੂਦ ਦੀ ਫੈਨ ਮਧੂ ਗੁਜਰ ਨੇ ਆਪਣੇ ਖੂਨ ਨਾਲ ਸੋਨੂੰ ਸੂਦ ਦੀ ਇੱਕ ਸ਼ਾਨਦਾਰ ਪੇਂਟਿੰਗ ਬਣਾਈ ਹੈ। ਮਧੂ ਨੇ ਮੁੰਬਈ ਪਹੁੰਚ ਕੇ ਇਸ ਪੇਂਟਿੰਗ ਨੂੰ ਆਪਣੇ ਆਈਡਲ ਸੋਨੂੰ ਸੂਦ ਨੂੰ ਭੇਂਟ ਕੀਤਾ ਹੈ। ਹਾਲਾਂਕਿ ਅਦਾਕਾਰ ਨੂੰ ਇਹ ਪਸੰਦ ਨਹੀਂ ਆਇਆ। ਫਿਰ ਵੀ ਉਨ੍ਹਾਂਨੇ ਪੇਂਟਿੰਗ ਲੈ ਲਈ, ਪਰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਸੋਨੂੰ ਸੂਦ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਆਪਣੇ ਫੈਨਜ਼ ਨੂੰ ਖ਼ਾਸ ਅਪੀਲ ਵੀ ਕੀਤੀ। ਸੋਨੂੰ ਸੂਦ ਨੇ ਫੈਨਜ਼ ਨੂੰ ਕਿਹਾ ਕਿ ਕਿਰਪਾ ਕਰਕੇ ਅਜਿਹਾ ਨਾਂ ਕਰੋ, ਖੂਨ ਨਾਲ ਪੇਂਟਿੰਗ ਬਨਾਉਣ ਦੀ ਬਜਾਏ ਤੁਸੀਂ ਖੂਨਦਾਨ ਕਰੋ। ਇਸ ਦੇ ਦੌਰਾਨ ਸੋਨੂੰ ਸੂਦ ਫੈਨਜ਼ ਨੂੰ ਖੂਨਦਾਨ ਦਾ ਮਹੱਤਵ ਸਮਝਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਫੈਨਜ਼ ਨੂੰ ਕਿਹਾ ਕਿ ਜੇਕਰ ਉਹ ਪੇਂਟਿੰਗ ਬਨਾਉਣ ਦੀ ਬਜਾਏ ਖੂਨ ਦਾਨ ਕਰਨਗੇ ਤਾਂ ਉਸ ਨਾਲ ਚਾਰ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ।
Image Source: Twitter
ਸੋਨੂੰ ਸੂਦ ਵੱਲੋਂ ਸ਼ੇਅਰ ਕੀਤੀ ਗਈ ਇਸ ਸਮਾਜਿਕ ਸੰਦੇਸ਼ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਬਾਕਸ 'ਚ ਸੋਨੂੰ ਲਈ ਹਾਰਟ ਈਮੋਜੀ ਬਣਾ ਕੇ ਆਪਣਾ ਪਿਆਰ ਵਿਖਾਇਆ ਹੈ।
ख़ून दान करो मेरे भाई
ख़ून से मेरी पेंटिंग बना कर व्यर्थ नहीं?
बहुत बहुत आभार ❤️? https://t.co/6j6Pih36Fq
— sonu sood (@SonuSood) September 9, 2022