ਸ਼ਹਿਨਾਜ਼ ਗਿੱਲ ਨੇ ਇਮੋਸ਼ਨਲ ਅੰਦਾਜ਼ 'ਚ ਰੀਕ੍ਰੀਏਟ ਕੀਤਾ ਸੁਨੀਧੀ ਚੌਹਾਨ ਦਾ ਗੀਤ 'ਮੈਨੂੰ ਇਸ਼ਕ ਤੇਰਾ ਲੈ ਡੂਬਾ', ਵੇਖੋ ਵੀਡੀਓ

Written by  Pushp Raj   |  September 10th 2022 03:26 PM  |  Updated: September 10th 2022 03:26 PM

ਸ਼ਹਿਨਾਜ਼ ਗਿੱਲ ਨੇ ਇਮੋਸ਼ਨਲ ਅੰਦਾਜ਼ 'ਚ ਰੀਕ੍ਰੀਏਟ ਕੀਤਾ ਸੁਨੀਧੀ ਚੌਹਾਨ ਦਾ ਗੀਤ 'ਮੈਨੂੰ ਇਸ਼ਕ ਤੇਰਾ ਲੈ ਡੂਬਾ', ਵੇਖੋ ਵੀਡੀਓ

Shehnaaz Gill Music Video: ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਅਕਸਰ ਆਪਣੇ ਚੁਲਬੁਲੇ ਤੇ ਪਿਆਰ ਭਰੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੇ ਲੱਖਾਂ ਫੈਨਜ਼ ਹਨ। ਕੁਝ ਘੰਟੇ ਪਹਿਲਾਂ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਮਿਊਜ਼ਿਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਸ਼ਹਿਨਾਜ਼ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ-ਨਾਲ ਆਪਣੀ ਮਿੱਠੀ ਆਵਾਜ਼ ਨਾਲ ਵੀ ਫੈਨਜ਼ ਦੇ ਦਿਲਾਂ 'ਤੇ ਵੀ ਰਾਜ ਕਰਦੀ ਹੈ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਸਨਾ ਹਰ ਰੋਜ਼ ਆਪਣੀਆਂ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।

ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣੀ ਆਵਾਜ਼ 'ਚ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ।

Image Source: Instagram

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਇੱਕ ਬਲੈਕ ਐਂਡ ਵ੍ਹਾਈਟ ਰੰਗ ਦੀ ਡਰੈਸ ਪਾਈ ਹੋਈ ਹੈ। ਉਸ ਨੇ ਬਿਲਕੁਲ ਵੀ ਮੇਅਕਪ ਨਹੀਂ ਕੀਤਾ ਹੈ। ਇਸ ਦੌਰਾਨ ਉਹ ਮਾਈਕ ਦੇ ਸਾਹਮਣੇ ਖੜੀ ਹੋ ਕੇ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਸ਼ਹਿਨਾਜ਼ ਨੂੰ ਸੁਨੀਧੀ ਚੌਹਾਨ ਦਾ ਮਸ਼ਹੂਰ ਗੀਤ 'ਮੈਨੂੰ ਇਸ਼ਕ ਤੇਰਾ ਲੈ ਡੂਬਾ' ਈਮੋਸ਼ਨਲ ਅੰਦਾਜ਼ ਵਿੱਚ ਗਾਉਂਦੇ ਹੋਏ ਸੁਣ ਸਕਦੇ ਹੋ।

ਸ਼ਹਿਨਾਜ਼ ਵੱਲੋਂ ਮਹਿਜ਼ ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀ ਗਈ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਹਮੇਸ਼ਾ ਵਾਂਗ ਹੀ ਇਸ ਵਾਰ ਵੀ ਕਮੈਂਟ ਬਾਕਸ 'ਚ ਫੈਨਜ਼ ਸ਼ਹਿਨਾਜ਼ ਗਿੱਲ ਲਈ ਆਪਣਾ ਪਿਆਰ ਦਿਖਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਕੁਝ ਨੇ ਤਾਰੀਫ ਦੇ ਜ਼ਰੀਏ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਕੁਝ ਨੇ ਹਾਰਟ ਇਮੋਜੀ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

Image Source: Instagram

ਹੋਰ ਪੜ੍ਹੋ: ਜਾਣੋ ਅੰਕਿਤਾ ਲੋਖੰਡੇ ਦੀ ਵੀਡੀਓ ਵੇਖ ਕੇ ਕਿਉਂ ਭੜਕੇ ਫੈਨਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਉਹ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਸ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਉਸ ਨੂੰ ਸਲਮਾਨ ਖ਼ਾਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਨੂੰ ਜਲਦ ਹੀ ਵੱਡੇ ਪਰਦੇ 'ਤੇ ਵੇਖਣ ਲਈ ਉਤਸ਼ਾਹਿਤ ਹਨ।

 

View this post on Instagram

 

A post shared by Shehnaaz Gill (@shehnaazgill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network