ਜਾਣੋ ਅੰਕਿਤਾ ਲੋਖੰਡੇ ਦੀ ਵੀਡੀਓ ਵੇਖ ਕੇ ਕਿਉਂ ਭੜਕੇ ਫੈਨਜ਼, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | September 10, 2022

Ankita Lokhande gets trolled: 'ਪਵਿੱਤਰ ਰਿਸ਼ਤਾ' ਫੇਮ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਅੰਕਿਤਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਪਰਸਨਲ ਲਾਈਫ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਅੰਕਿਤਾ ਲੋਖੰਡੇ ਨੂੰ ਉਸ ਦੀ ਇੱਕ ਵੀਡੀਓ ਲਈ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

Image Source : Instagram

ਦੱਸ ਦਈਏ ਕਿ ਅੰਕਿਤਾ ਲੋਖੰਡੇ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਦੀ ਹਰ ਅਪਡੇਟ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫੈਨਜ਼ ਨਾਲ ਸਾਂਝਾ ਕਰਦੀ ਹੈ।

ਹਾਲ ਹੀ ਵਿੱਚ ਅੰਕਿਤਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਅਨੰਤ ਚਤੁਰਦਸ਼ੀ ਦੇ ਮੌਕੇ ਦਾ ਹੈ। ਇਸ ਵੀਡੀਓ ਦੇ ਵਿੱਚ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਦੇ ਨਾਲ 'ਜੈਨ ਪਰੰਪਰਾ' ਮੁਤਾਬਕ ਪੂਜਾ ਪਾਠ ਕਰਦੀ ਹੋਈ ਨਜ਼ਰ ਆ ਰਹੀ ਹੈ।

ਜੇਕਰ ਅਦਾਕਾਰਾ ਦੀ ਲੁੱਕ ਦੀ ਗੱਲ ਕਰੀਏ ਤਾਂ ਅੰਕਿਤਾ ਟ੍ਰੈਡੀਸ਼ਨਲ ਲੁੱਕ ਯਾਨੀ ਕਿ ਲਾਲ ਰੰਗ ਦੀ ਖੂਬਸੂਰਤ ਸਾੜ੍ਹੀ ਵਿੱਚ ਨਜ਼ਰ ਆਈ, ਉਥੇ ਹੀ ਦੂਜੇ ਪਾਸੇ ਵਿੱਕੀ ਜੈਨ ਪੀਲੇ ਰੰਗ ਦੀ ਧੋਤੀ ਪਹਿਨੇ ਨਜ਼ਰ ਆਏ।

Image Source : Instagram

ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਅੰਕਿਤਾ ਤੇ ਵਿੱਕੀ ਪੂਜਾ ਪਾਠ ਕਰਦੇ ਹੋਏ ਵੱਖ-ਵੱਖ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਇਸ ਵਿਚਾਲੇ ਕਈ ਥਾਵਾਂ ਉੱਤੇ ਅੰਕਿਤਾ ਡਾਂਸ ਕਰਦੀ ਹੋਈ ਤੇ ਤਸਵੀਰਾਂ ਖਿਚਵਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦੇ ਉਸ ਨੂੰ ਭਾਰੀ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਸੋਸ਼ਲ ਮੀਡੀਆ ਯੂਜ਼ਰਸ ਨੂੰ ਪੂਜਾ ਦੌਰਾਨ ਅਦਾਕਾਰਾ ਦੀਆਂ ਕੁਝ ਹਰਕਤਾਂ ਪਸੰਦ ਨਹੀਂ ਆਈਆਂ ਅਤੇ ਲੋਕ ਉਸ ਨੂੰ ਲਗਾਤਾਰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ 'ਤੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ- ਪੂਜਾ 'ਚ ਵੀ ਡਾਂਸ ਚੱਲ ਰਿਹਾ ਹੈ।

Image Source : Instagram

ਹੋਰ ਪੜ੍ਹੋ: ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਨੇ ਤੋੜਿਆ ਰਿਕਾਰਡ, ਓਪਨਿੰਗ ਡੇਅ 'ਤੇ ਕੀਤੀ ਸਭ ਤੋਂ ਵੱਧ ਕਮਾਈ

ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ- ਰੱਬ ਦਾ ਸਤਿਕਾਰ ਕਰੋ, ਇੱਥੇ ਵੀ ਇੱਕ ਡਰਾਮੇਬਾਜ਼ੀ ਹੈ। ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਕੀ ਸਭ ਕੁਝ ਰਿਕਾਰਡ ਕਰਨਾ ਜ਼ਰੂਰੀ ਹੈ। ਇੱਕ ਹੋਰ ਯੂਜ਼ਰ ਨੇ ਅਭਿਨੇਤਰੀ ਲਈ ਕਮੈਂਟ ਕਰਦੇ ਹੋਏ ਲਿਖਿਆ- ਮਤਲਬ ਪੂਜਾ ਪਾਠਾਂ 'ਚ ਵੀ ਐਕਟਿੰਗ ਕਰਨਾ ਜ਼ਰੂਰੀ ਹੈ। "ਹਾਲਾਂਕਿ ਬਹੁਤ ਸਾਰੇ ਫੈਨਜ਼ ਅਜਿਹੇ ਵੀ ਹਨ ਜੋ ਅੰਕਿਤਾ ਤੇ ਉਸ ਦੇ ਪਤੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ, ਪਰ ਕੁਝ ਅਜਿਹੇ ਹਨ ਜੋ ਉਸ ਦੇ ਇਸ ਧਾਰਮਿਕ ਰੂਪ ਨੂੰ ਪਸੰਦ ਕਰ ਰਹੇ ਹਨ।

You may also like