ਟਵਿੱਟਰ ਤੋਂ ਬਾਅਦ ਕੰਗਨਾ ਰਣੌਤ ਨੂੰ ਇੰਸਟਾਗ੍ਰਾਮ ਨੇ ਦਿੱਤਾ ਝਟਕਾ, ਇਸ ਗੱਲ ਨੂੰ ਲੈ ਕੇ ਛਿੜਿਆ ਸੀ ਵਿਵਾਦ

written by Rupinder Kaler | May 10, 2021

ਅਦਾਕਾਰਾ ਕੰਗਨਾ ਰਣੌਤ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਮਿਲ ਰਹੇ ਹਨ, ਪਹਿਲਾਂ ਟਵਿੱਟਰ ਨੇ ਉਸ ਦਾ ਅਕਾਊਂਟ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ ਹੁਣ ਇੰਸਟਾਗ੍ਰਾਮ ਨੇ ਕੰਗਨਾ ਦੀਆਂ ਕੁਝ ਪੋਸਟਾਂ ਨੂੰ ਹਟਾ ਦਿੱਤਾ ਹੈ ।ਹਾਲ ਹੀ ਵਿਚ, ਉਸ ਨੇ ਕੋਰੋਨਾ ਨੂੰ ਲਲਕਾਰਦੇ ਹੋਏ ਇੱਥੇ ਖੁਦ ਦੇ ਪਾਜੀਟਿਵ ਹੋਣ ਦੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਕੰਗਨਾ ਦੀ ਇਸ ਪੋਸਟ ਨੂੰ ਇੰਸਟਾਗ੍ਰਾਮ ਨੇ ਡਿਲੀਟ ਕਰ ਦਿੱਤਾ ਹੈ। ਪੋਸਟ ਹਟਾਏ ਜਾਣ ਤੋਂ ਬਾਅਦ ਕੰਗਨਾ ਨੇ ਖੂਬ ਭੜਾਸ ਕੱਢੀ ਹੈ। ਹੋਰ ਪੜ੍ਹੋ : ਗੁਰਲੇਜ ਅਖਤਰ ਨੇ ਮਦਰਸ ਡੇ ‘ਤੇ ਕੀਤਾ ਸੈਲੀਬ੍ਰੇਟ, ਵੀਡੀਓ ਕੀਤਾ ਸਾਂਝਾ

kangana-ranaut Pic Courtesy: Instagram
ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਕੋਰੋਨਾ ਪੈਜੀਟਿਵ ਹੋਣ ਦੀ ਖ਼ਬਰ ਦੇ ਨਾਲ ਇਸ ਨੂੰ ਇਕ ਮਾਮੂਲੀ ਫਲੂ ਦੱਸਦੇ ਹੋਏ ਕਿਹਾ ਸੀ, 'ਮੈਨੂੰ ਪਤਾ ਹੈ ਕਿ ਮੈਂ ਇਸ ਨੂੰ ਖਤਮ ਕਰ ਦੇਵਾਂਗੀ'। ਜਦੋਂ ਉਸ ਦੀ ਪੋਸਟ 'ਤੇ ਵਿਵਾਦ ਹੋਇਆ ਤਾਂ ਇੰਸਟਾਗ੍ਰਾਮ ਨੇ ਇਹ ਸਖਤ ਕਦਮ ਚੁੱਕਿਆ ਅਤੇ ਪੋਸਟ ਨੂੰ ਹਟਾ ਦਿੱਤਾ । ਜਿਸ ਤੋਂ ਬਾਅਦ ਕੰਗਨਾ ਨੇ ਇੱਕ ਹੋਰ ਪੋਸਟ ਸਾਂਝੀ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ ।
Kangana Ranaut And Rangoli Chandel Summoned By Police Pic Courtesy: Instagram
ਕੰਗਨਾ ਨੇ ਲਿਖਿਆ, 'ਇੰਸਟਾਗ੍ਰਾਮ ਨੇ ਮੇਰੀ ਇਕ ਪੋਸਟ ਹਟਾ ਦਿੱਤੀ ਹੈ, ਜਿਸ ਵਿੱਚ ਮੈਂ ਕੋਵਿਡ ਨੂੰ ਖਤਮ ਕਰ ਦੇਣ ਦੀ ਧਮਕੀ ਦਿੱਤੀ ਸੀ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ, ਮਤਲਬ ਕਿ ਅੱਤਵਾਦੀਆਂ ਅਤੇ ਕਮਿਊਨਿਸਟਾਂ ਨਾਲ ਹਮਦਰਦੀ ਰੱਖਣ ਵਾਲਾ ਸੁਣਿਆ ਸੀ ਟਵਿੱਟਰ 'ਤੇ , ਪਰ ਕੋਵਿਡ ਫੈਨ ਕਲੱਬ ਕਮਾਲ ਹੈ। ਇੰਸਟਾ 'ਤੇ ਦੋ ਦਿਨ ਹੋਏ ਹਨ, ਪਰ ਲੱਗਦਾ ਨਹੀਂ ਕਿ ਇਥੇ ਇਕ ਹਫਤੇ ਤੋਂ ਜ਼ਿਆਦਾ ਟਿਕ ਸਕਾਂਗੀ।''  

0 Comments
0

You may also like