ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ 

Written by  Rupinder Kaler   |  October 24th 2018 08:16 AM  |  Updated: October 24th 2018 10:26 AM

ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ 

ਇਰਫਾਨ ਖਾਨ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ । ਖਬਰ ਇਹ ਹੈ ਕਿ ਇਰਫਾਨ ਖਾਨ ਛੇਤੀ ਹੀ ਆਪਣੇ ਘਰ ਵਾਪਿਸ ਪਰਤਣ ਵਾਲੇ ਹਨ । ਜੀ ਹਾਂ ਇਰਫਾਨ ਖਾਨ ਜਿਹੜੇ ਕਿ  ਕੈਂਸਰ ਦੀ ਬਿਮਾਰੀ ਦਾ ਇਲਾਜ਼ ਕਰਵਾਉਣ ਲਈ ਲੰਦਨ ਗਏ ਸਨ, ਖਬਰਾਂ ਮੁਤਾਬਿਕ ਉਹਨਾਂ ਦਾ ਇਲਾਜ਼ ਪੂਰਾ ਹੋ ਗਿਆ ਹੈ ਅਤੇ ਉਹ ਛੇਤੀ ਹੀ ਮੁੰਬਈ ਵਾਪਿਸ ਪਰਤ ਆਉਣਗੇ ।ਖਬਰਾਂ ਮੁਤਾਬਿਕ ਇਰਫਾਨ ਖਾਨ ਵਾਪਿਸ ਆਉਂਦੇ ਹੀ ਫਿਲਮਾਂ ਦੀ ਸ਼ੂਟਿੰਗ ਵਿੱਚ  ਲੱਗ ਜਾਣਗੇ ਕਿਉਂਕਿ ਉਹਨਾਂ ਨੇ ਇੱਛਾ ਜਤਾਈ ਹੈ ਕਿ ਉਹ ਮੁੰਬਈ ਪਹੁੰਚਦੇ ਹੀ ਫਿਲਮਾਂ ਦੀ ਸ਼ੂਟਿੰਗ ਕਰਨਾ ਚਾਹੁੰਦੇ ਹਨ ।

ਹੋਰ ਵੇਖੋ:  ਮਜ਼ੇਦਾਰ ਹੈ ਬਲੈਕਮੇਲ ਦੀ ਕਹਾਣੀ, ਇਰਫ਼ਾਨ ਦੀ ਅਦਾਕਾਰੀ

'ਹਿੰਦੀ ਮੀਡੀਅਮ-2' ਉਹਨਾਂ ਦੇ ਹੋਮ ਪ੍ਰੋਡਕਸ਼ਨ ਦੀ ਫਿਲਮ ਹੈ  ਅਤੇ ਕੁਝ ਦਿਨ ਪਹਿਲਾਂ ਹੀ ਫਿਲਮ ਦੇ ਨਿਰਮਾਤਾਵਾਂ ਨੇ ਲੰਦਨ ਵਿੱਚ ਜਾ ਕੇ ਇਰਫਾਨ ਨਾਲ ਮੁਲਾਕਾਤ ਕੀਤੀ ਸੀ । ਖਬਰਾਂ ਇਹ ਵੀ ਹਨ ਕਿ ਇਰਫਾਨ ਇੱਕ ਸਾਲ ਵਿੱਚ ਜ਼ਿਆਦਾ ਫਿਲਮਾਂ ਨਹੀ ਕਰਨਗੇ । ਉਹਨਾਂ ਦੇ ਡਾਕਟਰਾਂ ਨੇ ਉਹਨਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ ।ਅਜਿਹੇ ਹਲਾਤਾਂ ਵਿੱਚ ਦੀਪਿਕਾ ਅਤੇ ਇਰਫਾਨ ਵਾਲੀ ਫਿਲਮ ਜਿਸ ਦਾ ਨਿਰਦੇਸ਼ਨ ਵਿਸ਼ਾਲ ਭਾਰਦਵਾਜ ਕਰ ਰਹੇ ਸਨ ਫਿਲਹਾਲ ਉਹ ਉਸ 'ਤੇ ਕੰਮ ਨਹੀਂ ਕਰਨਗੇ ।ਉੱਧਰ ਦੀਪਿਕਾ ਵੀ ਆਪਣੀ ਲਕਸ਼ਮੀ ਅਗਰਵਾਲ ਵਾਲੀ ਫਿਲਮ ਵਿੱਚ ਰੁੱਝੇ ਹਨ ਤੇ ਨਾਲ ਹੀ ਉਹਨਾਂ ਦਾ ਵਿਆਹ ਵੀ ਹੈ । ਅਜਿਹੇ 'ਚ ਇਹ ਲੱਗਦਾ ਹੈ ਕਿ ਇਰਫਾਨ ਸਭ ਤੋਂ ਪਹਿਲਾਂ ਆਪਣੀ ਫਿਲਮ 'ਹਿੰਦੀ ਮੀਡੀਅਮ -2' ਨੂੰ ਪੂਰਾ ਕਰਨਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network