ਬੇਟੀ ਦੀ ਖਵਾਹਿਸ਼ ਨੂੰ ਪੂਰਾ ਕਰਨ ਲਈ ਕਿਸਮਤ ਦੇ ਨਾਲ ਲੜਦੇ ਨਜ਼ਰ ਆ ਰਹੇ ਨੇ ਇਰਫਾਨ ਖ਼ਾਨ, ਇਮੋਸ਼ਨਲ ਤੇ ਕਮੇਡੀ ਦੇ ਨਾਲ ਭਰਿਆ ‘ਅੰਗ੍ਰੇਜ਼ੀ ਮੀਡੀਅਮ’ ਦਾ ਟ੍ਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

written by Lajwinder kaur | February 13, 2020

ਸਾਲ 2017 ‘ਚ ਆਈ ਹਿੰਦੀ ਮੀਡੀਅਮ ਦੀ ਕਾਮਯਾਬੀ ਤੋਂ ਬਾਅਦ ਇਰਫਾਨ ਖ਼ਾਨ ਇੱਕ ਵਾਰ ਫਿਰ ਤੋਂ ਵੱਖਰੇ ਵਿਸ਼ੇ ਨੂੰ ਲੈ ਕੇ ‘ਅੰਗਰੇਜ਼ੀ ਮੀਡੀਅਮ’ ਫ਼ਿਲਮ ਲੈ ਕੇ ਆ ਰਹੇ ਹਨ। ਜੀ ਹਾਂ ਫ਼ਿਲਮ ਦਾ ਖ਼ੂਬਸੂਰਤ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਰਫਾਨ ਖ਼ਾਨ ਜੋ ਇਸ ਫ਼ਿਲਮ ‘ਚ ਰਾਧਿਕਾ ਮਦਨ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਨੇ।

ਹੋਰ ਵੇਖੋ:ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੇ ਰਿਤਿਕ ਰੌਸ਼ਨ ਮਨਾ ਰਹੇ ਨੇ ਅੱਜ ਆਪਣਾ ਜਨਮ ਦਿਨ, ਸੁਜੈਨ ਨੇ ਕੀਤਾ ਬਰਥਡੇਅ ਵਿਸ਼

ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਸ ‘ਚ ਕਮੇਡੀ ਦੇ ਨਾਲ ਇਮੋਸ਼ਨਲ ਦਾ ਤੜਕਾ ਲਗਾਇਆ ਗਿਆ ਹੈ। ਟ੍ਰੇਲਰ ‘ਚ ਪਿਤਾ ਤੇ ਧੀ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਹੈ। ਮਿਡਲ ਕਲਾਸ ‘ਚ ਪੈਦਾ ਹੋਈ ਕੁੜੀ ਕਿਵੇਂ ਵਿਦੇਸ਼ ‘ਚ ਪੜ੍ਹਨ ਦਾ ਸੁਫ਼ਨਾ ਦੇਖਦੀ ਹੈ ਤੇ ਉਸ ਦਾ ਪਿਤਾ ਕਿੰਨੇ ਪਾਪੜ ਵੇਲਦਾ ਹੈ ਆਪਣੀ ਧੀ ਦੇ ਸੁਫ਼ਨਿਆਂ ਨੂੰ ਹਕੀਕਤ ‘ਚ ਬਦਲਣ ਲਈ। ਇਰਫਾਨ ਖ਼ਾਨ ਜੋ ਆਪਣੀ ਧੀ ਦੇ ਵਿਦੇਸ਼ ‘ਚ ਪੜ੍ਹਨ ਲਈ ਕਿਵੇਂ-ਕਿਵੇਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ ਇਹ ਤਾਂ ਦਰਸ਼ਕਾਂ ਨੂੰ ਸਿਨੇਮਾ ਘਰਾਂ ‘ਚ ਜਾ ਦੇਖਣਾ ਪਵੇਗਾ। ਇਸ ਫ਼ਿਲਮ ‘ਚ ਇਰਫਾਨ ਖ਼ਾਨ ਤੋਂ ਇਲਾਵਾ ਕਰੀਨਾ ਕਪੂਰ ਖ਼ਾਨ, ਰਾਧਿਕਾ ਮਦਨ, ਕੀਕੂ ਸ਼ਾਰਧਾ, ਦੀਪਕ  ਡੋਬਰਿਯਾਲ, ਡਿੰਪਲ ਕਪਾੜੀਆ ਤੋਂ ਇਲਾਵਾ ਹਿੰਦੀ ਜਗਤ ਦੇ ਕਈ ਹੋਰ ਕਲਾਕਾਰ ਅਦਾਕਾਰੀ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 20 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਟ੍ਰੇਲਰ ਤੋਂ ਪਹਿਲਾਂ ਇਰਫਾਨ ਖ਼ਾਨ ਦਾ ਇੱਕ ਵਾਇਸ ਓਵਰ ਵਾਲਾ ਵੀਡੀਓ ਸਾਹਮਣੇ ਆਇਆ ਸੀ। ਜਿਸ ‘ਚ ਉਨ੍ਹਾਂ ਨੇ ਇੱਕ ਇਮੋਸ਼ਨਲ ਮੈਸੇਜ ਸ਼ੇਅਰ ਕੀਤਾ ਸੀ। ਇਸ ਵੀਡੀਓ ਵਿੱਚ ਇਰਫਾਨ ਖ਼ਾਨ ਕਹਿ ਰਹੇ ਹਨ ‘ਮੈਂ ਅੱਜ ਤੁਹਾਡੇ ਨਾਲ ਹਾਂ ਵੀ ਤੇ ਨਹੀਂ ਵੀ। ਖੈਰ ਇਹ ਫ਼ਿਲਮ ਅੰਗਰੇਜ਼ੀ ਮੀਡੀਅਮ ਮੇਰੇ ਲਈ ਬਹੁਤ ਖ਼ਾਸ ਹੈ। ਮੇਰੀ ਦਿਲੀ ਖਵਾਹਿਸ਼ ਸੀ ਕਿ ਇਸ ਫ਼ਿਲਮ ਨੂੰ ਮੈਂ ਓਨੇਂ ਹੀ ਪਿਆਰ ਨਾਲ ਪ੍ਰਮੋਟ ਕਰਾਂ ਜਿੰਨੇ ਪਿਆਰ ਨਾਲ ਅਸੀਂ ਇਸ ਫ਼ਿਲਮ ਨੂੰ ਬਣਾਇਆ ਹੈ। ਪਰ ਮੇਰੇ ਸਰੀਰ ਵਿੱਚ ਕੁਝ ਅਣਚਾਹੇ ਮਹਿਮਾਨ ਬੈਠੇ ਹੋਏ ਹਨ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਦੇਖਦੇ ਹਾਂ ਕਿ ਕਿਸ ਪਾਸੇ ਕਰਵਟ ਉਠ ਬੈਠਦਾ ਹੈ। ਜਿਵੇਂ ਵੀ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ। ਇੱਕ ਕਹਾਵਤ ਹੈ When life gives you a lemons, you make a lemonade. ਬੋਲਣ ਵਿੱਚ ਚੰਗਾ ਲੱਗਦਾ ਹੈ ਪਰ ਜਦੋਂ ਜ਼ਿੰਦਗੀ ਤੁਹਾਡੇ ਹੱਥ ਵਿੱਚ ਨਿੰਬੂ ਫੜਾਉਂਦੀ ਹੈ ਨਾ ਤਾਂ ਸਕੰਜਵੀ ਬਨਾਉਣਾ ਬਹੁਤ ਔਖਾ ਹੋ ਜਾਂਦਾ ਹੈ ।’

ਇਸ ਤੋਂ ਇਲਾਵਾ ਉਹ ਅੱਗੇ ਕਹਿੰਦੇ ਨੇ ਇਹ ਫ਼ਿਲਮ ਸਿਖਾਏਗੀ,ਹਸਾਏਗੀ, ਰੁਲਾਏਗੀ ਤੇ ਫਿਰ ਹਸਾਏਗੀ ਸ਼ਾਇਦ। ਇੰਨਾ ਟ੍ਰੇਲਰ ਦਾ ਲੁਤਫ਼ ਲਵੋ ..ਇੱਕ ਦੂਜੇ ਲਈ ਦਿਆਲੂ ਰਹੋ..ਫ਼ਿਲਮ ਨੂੰ ਜ਼ਰੂਰ ਦੇਖਣ ਜਾਓ.. ਤੇ ਮੇਰਾ ਇੰਤਜ਼ਾਰ ਕਰਨਾ’

You may also like