ਕੀ ਐਸ਼ਵਰਿਆ ਰਾਏ ਦੁਬਾਰਾ ਬਣਨ ਵਾਲੀ ਹੈ ਮਾਂ ! ਵਾਇਰਲ ਤਸਵੀਰ ‘ਚ ਹੋਇਆ ਖੁਲਾਸਾ

written by Shaminder | June 30, 2022

ਐਸ਼ਵਰਿਆ ਰਾਏ (Aishwarya Rai Bachchan) ਬੱਚਨ ਇੱਕ ਬੇਟੀ ਅਰਾਧਿਆ ਦੀ ਮਾਂ ਹੈ । ਪਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਬੱਚਨ ਗਰਭਵਤੀ ਹੈ ਅਤੇ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ । ਕੁਝ ਸਮਾਂ ਪਹਿਲਾਂ ਉਸ ਨੂੰ ਗੋਆ ਬੀਚ ‘ਤੇ ਘੁੰਮਦੇ ਹੋਏ ਸਪਾਟ ਕੀਤਾ ਗਿਆ ਸੀ । ਇਸ ਵਾਇਰਲ ਤਸਵੀਰ ‘ਚ ਦਾਅਵਾ ਕੀਤਾ ਗਿਆ ਸੀ ਕਿ ਐਸ਼ਵਰਿਆ ਮੁੜ ਤੋਂ ਗਰਭਵਤੀ ਹੈ ।

ਹੋਰ ਪੜ੍ਹੋ : ਐਸ਼ਵਰਿਆ ਰਾਏ ਦੀ ਧੀ ਅਰਾਧਿਆ ਅਦਾਕਾਰਾ ਈਵਾ ਦੇ ਬੇਟੇ ਨਾਲ ਚੈਟ ਕਰਦੀ ਆਈ ਨਜ਼ਰ, ਵੀਡੀਓ ਵਾਇਰਲ

ਤਸਵੀਰ ‘ਚ ਐਸ਼ਵਰਿਆ ਦਾ ਪੇਟ ਸਾਫ ਦਿਖਾਈ ਦੇ ਰਿਹਾ ਹੈ । ਇੱਕ ਸਥਾਨਕ ਅਖਬਾਰ ਵੱਲੋਂ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਸੀ । ਇਸ ਤਸਵੀਰ ‘ਚ ਅਦਾਕਾਰਾ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਇੱਕ ਧੀ ਦੀ ਮਾਂ ਹੈ । ਅਭਿਸ਼ੇਕ ਬੱਚਨ ਦੇ ਨਾਲ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ ।

ਹੋਰ ਪੜ੍ਹੋ :  ਐਸ਼ਵਰਿਆ ਰਾਏ ਬੱਚਨ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਇਸ ਤੋਂ ਪਹਿਲਾਂ ਉਹ ਸਲਮਾਨ ਖ਼ਾਨ ਦੇ ਨਾਲ ਆਪਣੀਆਂ ਨਜ਼ਦੀਕੀਆਂ ਨੂੰ ਲੈ ਕੇ ਕਾਫੀ ਚਰਚਾ ‘ਚ ਸੀ, ਪਰ ਵਿਵੇਕ ਓਬਰਾਏ ਦੇ ਨਾਲ ਨਜ਼ਦੀਕੀਆਂ ਤੋਂ ਬਾਅਦ ਅਦਾਕਾਰਾ ਨੂੰ ਸਲਮਾਨ ਖ਼ਾਨ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ। ਜਿਸ ਤੋਂ ਬਾਅਦ ਸਲਮਾਨ ਖ਼ਾਨ ਤੋਂ ਐਸ਼ਵਰਿਆ ਨੇ ਦੂਰੀ ਬਣਾ ਲਈ ਸੀ ।

Aishwarya rai-m

image From googleਇਸ ਤੋਂ ਬਾਅਦ ਐਸ਼ਵਰਿਆ ਨੇ ਅਭਿਸ਼ੇਕ ਨੂੰ ਆਪਣਾ ਹਮਸਫਰ ਚੁਣਿਆ ਅਤੇ ਦੋਵੇਂ ਹੈਪਿਲੀ ਮੈਰਿਡ ਲਾਈਫ ਬਿਤਾ ਰਹੇ ਹਨ ।ਐਸ਼ਵਰਿਆ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਸ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਤਾਲ, ਹਮ ਦਿਲ ਦੇ ਚੁਕੇ ਸਨਮ, ਦੇਵਦਾਸ ਸਣੇ ਕਈ ਅਜਿਹੀਆਂ ਫ਼ਿਲਮਾਂ ਹਨ । ਜਿਸ ‘ਚ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਹਰ ਫ਼ਿਲਮ ‘ਚ ਉਸ ਨੇ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ ।

You may also like