ਕੀ ਗੀਤਕਾਰ ਜਾਨੀ ਦਾ ਹੋਇਆ ਵਿਆਹ? ਇਸ ਤਸਵੀਰ ‘ਤੇ ਪ੍ਰਸ਼ੰਸਕ ਕਮੈਂਟ ਕਰਕੇ ਕਹਿ ਰਹੇ ਨੇ- ‘ਭਾਬੀ-ਭਾਬੀ’

written by Lajwinder kaur | November 26, 2021

ਅੱਖਰਾਂ ਨੂੰ ਕਲਮ ਤੇ ਸਿਆਹੀ ‘ਚ ਪਿਰੋ ਕੇ ਕਾਗਜ਼ ਉੱਤੇ ਉਤਰਾਨਾ ਵੀ ਕਿਸੇ ਜਾਦੂ ਤੋਂ ਘੱਟ ਨਹੀਂ ਹੁੰਦਾ ਹੈ। ਅਜਿਹੇ ਹੀ ਜਾਦੂਗਰ ਗੀਤਕਾਰ ਨੇ ਜਾਨੀ ਜੋ ਕਿ ਆਪਣੇ ਸ਼ਬਦਾਂ ਦੇ ਜਾਦੂ ਨਾਲ ਹਰ ਇੱਕ ਦੇ ਦਿਲ ਨੂੰ ਮੋਹ ਲੈਂਦੇ ਨੇ। ਗੀਤਕਾਰ ਤੇ ਗਾਇਕ ਜਾਨੀ JAANI ਦੀ ਇੱਕ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਲੇਡੀ ਲਵ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਤਸਵੀਰ ਖੂਬ ਸੁਰਖੀਆਂ ‘ਚ ਆ ਗਈ ਹੈ। ਜੀ ਹਾਂ ਜਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਲੇਡੀ ਲਵ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ।

feature image of jaani shared first look poster of his new song apsraa-min Image Source: instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਪ੍ਰੀ-ਵੈਡਿੰਗ ਸੌਂਗ ਦੀ ਨਿੱਕੀ ਜਿਹੀ ਝਲਕ ਆਈ ਸਾਹਮਣੇ, ਬਹੁਤ ਜਲਦ ਸ਼ੂਟ ਹੋਵੇਗਾ ਅਫਸਾਨਾ ਅਤੇ ਸਾਜ਼ ਦਾ ਪ੍ਰੀ-ਵੈਡਿੰਗ ਵੀਡੀਓ

ਤਸਵੀਰ ‘ਚ ਦੇਖ ਸਕਦੇ ਹੋ ਜਾਨੀ ਦੇ ਨਾਲ ਇੱਕ ਮੁਟਿਆਰ ਨਜ਼ਰ ਆ ਰਹੀ ਹੈ । ਪਰ ਜਾਨੀ ਦੇ ਪਿੱਛੇ ਛੁਪੀ ਹੋਈ ਇਸ ਮੁਟਿਆਰ ਦਾ ਚਿਹਰਾ ਸਾਫ ਨਜ਼ਰ ਨਹੀਂ ਆ ਰਿਹਾ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਜਾਨੀ ਨੇ ਲਿਖਿਆ ਹੈ-‘ਫੋਟੋ ਪੁਰਾਣੀ ਹੈ ਪਰ ਜਿਵੇਂ ਆਪਾ ਕਹਿੰਦੇ ਹਾਂ ਓਲਡ ਇਜ਼ ਗੋਲਡ ਅਤੇ ਨਾਲ ਹੀ ਦੋ ਹੈਸ਼ਟੈਗ #Forever #Jonehan ਵੀ ਪੋਸਟ ਕੀਤੀ ਨੇ । ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਨੇ। ਫੈਨਜ਼ ਵੀ ਵੱਖ-ਵੱਖ ਕਮੈਂਟ ਕਰ ਰਹੇ ਨੇ। ਕੁਝ ਕਹਿ ਰਹੇ ਨੇ ਕੀ ਜਾਨੀ ਦਾ ਵਿਆਹ ਹੋ ਗਿਆ। ਕੋਈ ਕਹਿ ਰਿਹਾ ਹੈ ਵੀਰੇ ਭਾਬੀ ਸੋਹਣੀ ਹੈ। ਜਾਨੀ ਵੀਰ ਭਾਬੀ ਦੇ ਲਈ ਵਧਾਈਆਂ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪਰ ਜਾਨੀ ਨੇ ਅਜੇ ਆਪਣੇ ਵਿਆਹ ਦੇ ਬਾਰੇ ਕੋਈ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਹੈ।

jaani congratulation comments for his lady love Image Source: instagram

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਪੋਸਟ ਉੱਤੇ ਦੇਖ ਸਕਦੇ ਹੋਏ ਗਾਇਕਾ ਅਸੀਸ ਕੌਰ, ਅਫਸਾਨਾ ਖ਼ਾਨ, ਰੋਮਾਨਾ, ਅਤੇ ਕਈ ਹੋਰ ਕਲਾਕਾਰਾਂ ਨੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ।  ਜੇ ਗੱਲ ਕਰੀਏ ਜਾਨੀ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਅਪਸਰਾ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫ਼ਰ ਦੀ ਤਾਂ ਉਨ੍ਹਾਂ ਨੇ 2012 ਵਿੱਚ ਇੱਕ ਧਾਰਮਿਕ ਗੀਤ “ਸੰਤ ਸਿਪਾਹੀ” ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ ‘ਸੋਚ’ ਤੋਂ ਪ੍ਰਸਿੱਧੀ ਮਿਲੀ ਸੀ । ਇਸ ਤੋਂ ਬਾਅਦ ਲਗਪਗ ਹਰ ਪੰਜਾਬੀ ਸਿੰਗਰ ਨੇ ਜਾਨੀ ਦੇ ਲਿਖੇ ਹੋਏ ਗੀਤ ਗਾਏ ਨੇ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ।

 

 

View this post on Instagram

 

A post shared by JAANI (@jaani777)

You may also like