Sana Khan: ਕੀ ਮਾਂ ਬਨਣ ਵਾਲੀ ਹਾਂ ਸਨਾ ਖਾਨ? ਸਾਬਕਾ ਅਦਾਕਾਰਾ ਨੇ ਪਤੀ ਨਾਲ ਤਸਵੀਰਾਂ ਸ਼ੇਅਰ ਕਰ ਦਿੱਤਾ ਹਿੰਟ

Written by  Pushp Raj   |  February 07th 2023 01:12 PM  |  Updated: February 07th 2023 01:12 PM

Sana Khan: ਕੀ ਮਾਂ ਬਨਣ ਵਾਲੀ ਹਾਂ ਸਨਾ ਖਾਨ? ਸਾਬਕਾ ਅਦਾਕਾਰਾ ਨੇ ਪਤੀ ਨਾਲ ਤਸਵੀਰਾਂ ਸ਼ੇਅਰ ਕਰ ਦਿੱਤਾ ਹਿੰਟ

Sana Khan Pregnancy's rumors: ਟੀਵੀ ਤੇ ਫ਼ਿਲਮ ਇੰਡਸਟਰੀ ਤੋਂ ਦੂਰ ਹੋ ਚੁੱਕੀ ਮਸ਼ਹੂਰ ਅਦਾਕਾਰਾ ਸਨਾ ਖ਼ਾਨ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਬਿੱਗ ਬੌਸ 'ਚ ਨਜ਼ਰ ਆਈ ਸਨਾ ਖ਼ਾਨ ਨੇ ਫਿਲਮਾਂ 'ਚ ਵੀ ਕੰਮ ਕੀਤਾ ਪਰ ਫਿਰ 2020 'ਚ ਉਸ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ। ਹਾਲ ਹੀ ਵਿੱਚ ਸਨਾ ਖ਼ਾਨ ਦੀਆਂ ਪਤੀ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਣ ਵਾਇਰਲ ਹੋ ਰਹੀਆਂ ਹਨ ਤੇ ਲੋਕ ਅਦਾਕਾਰਾ ਦੇ ਪ੍ਰੈਗਨੈਂਟ ਹੋਣ ਦੇ ਕਿਆਸ ਲਗਾ ਰਹੇ ਹਨ।

image source: Instagram

ਦੱਸ ਦਈਏ ਕਿ ਫ਼ਿਲਮ ਇੰਡਸਟਰੀ ਛੱਡਣ ਤੋਂ ਬਾਅਦ ਸਨਾ ਨੇ ਵਿਆਹ ਕਰਵਾ ਲਿਆ। ਸਨਾ ਹੁਣ ਆਪਣੇ ਪਤੀ ਅਨਸ ਸਈਦ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਸਨਾ ਨੇ ਆਪਣੇ ਪਤੀ ਨਾਲ ਉਮਰਾਹ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜੋ ਕਿ ਚਰਚਾ ਦਾ ਵਿਸ਼ਾ ਬਣ ਗਈ ਹੈ।

ਦਰਅਸਲ ਸਨਾ ਖ਼ਾਨ ਆਪਣੇ ਪਤੀ ਅਨਸ ਸਈਦ ਨਾਲ ਉਮਰਾਹ ਲਈ ਗਈ ਹੈ। ਸਨਾ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਪਹਿਲੀ 'ਚ ਉਹ ਆਪਣੇ ਪਤੀ ਨਾਲ ਸੋਫੇ 'ਤੇ ਬੈਠੀ ਹੈ ਅਤੇ ਅਦਾਕਾਰਾ ਨੇ ਦੂਜੀ ਤਸਵੀਰ ਫਲਾਈਟ 'ਚ ਕਲਿੱਕ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸਨਾ ਨੇ ਇਸ ਵਾਰ ਦੇ ਉਮਰਾਹ ਨੂੰ ਬੇਹੱਦ ਖ਼ਾਸ ਦੱਸਿਆ।

image source: Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, " Alhamdullilah soooo Happy ?ਇਹ ਉਮਰਾਹ ਕਿਸੇ ਕਾਰਨ ਕਰਕੇ ਬਹੁਤ ਖ਼ਾਸ ਹੈ ਅਤੇ ਮੈਂ ਜਲਦੀ ਹੀ ਤੁਹਾਡੇ ਨਾਲ ਇਸ ਖ਼ਾਸ ਕਾਰਨ ਨੂੰ ਸਾਂਝਾ ਕਰਾਂਗੀ♥️। ਉੱਪਰ ਵਾਲਾ ਮੇਰੇ ਲਈ ਇਹ ਸੌਖਾ ਕਰ ਦੇਵੇ। ??"

ਸਨਾ ਖ਼ਾਨ ਦੀ ਇਸ ਪੋਸਟ 'ਤੇ ਫੈਨਜ਼ ਵੀ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਸਨਾ ਮਾਂ ਬਣਨ ਵਾਲੀ ਹੈ ਅਤੇ ਉਸ ਨੂੰ ਵਧਾਈਆਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਅੱਲ੍ਹਾ ਤੁਹਾਨੂੰ ਸਿਹਤਮੰਦ ਬੱਚਾ ਦੇਵੇ', ਜਦੋਂ ਕਿ ਦੂਜੇ ਨੇ ਲਿਖਿਆ, 'ਮੈਨੂੰ ਲੱਗਦਾ ਹੈ ਕਿ ਤੁਸੀਂ ਦੋਵੇਂ ਜਲਦੀ ਹੀ ਮਾਤਾ-ਪਿਤਾ ਬਂਨਣ ਜਾ ਰਹੇ ਹੋ।' ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ, 'ਕੀ ਤੁਸੀਂ ਮਾਂ ਬਣਨ ਜਾ ਰਹੇ ਹੋ? ਕੀ ਇਸੇ ਲਈ ਇਹ ਉਮਰਾਹ ਤੁਹਾਡੇ ਲਈ ਖ਼ਾਸ ਹੈ?' ਅਜਿਹੇ ਹੀ ਕਈ ਸਵਾਲ ਸੋਸ਼ਲ ਮੀਡੀਆ ਯੂਜ਼ਰਸ ਸਨਾ ਕੋਲੋਂ ਪੁੱਛ ਰਹੇ ਹਨ।

image source: Instagram

ਹੋਰ ਪੜ੍ਹੋ: Happy Rose Day 2023: ਵੈਲੇਨਟਾਈਨ ਡੇ ਦਾ ਪਹਿਲਾ ਦਿਨ ਯਾਨੀ ਕਿ 'Rose Day', ਜਾਣੋ ਕਿੰਝ ਹੋਈ ਇਸ ਦਿਨ ਦੀ ਸ਼ੁਰੂਆਤ

ਦੱਸ ਦੇਈਏ ਕਿ ਸਨਾ ਖ਼ਾਨ 'ਬਿੱਗ ਬੌਸ 9' 'ਚ ਨਜ਼ਰ ਆਈ ਸੀ। ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸਨਾ ਨੇ ਵੱਡੇ ਪਰਦੇ 'ਤੇ ਵੀ ਆਪਣੀ ਕਿਸਮਤ ਅਜ਼ਮਾਈ। ਉਹ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਅਤੇ ਫਿਰ 2020 'ਚ ਉਸ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਆਇਆ ਅਤੇ ਉਸ ਨੇ ਸ਼ੋਅਬਿਜ਼ ਇੰਡਸਟਰੀ ਤੋਂ ਦੂਰੀ ਬਣਾ ਕੇ ਆਪਣੇ ਆਪ ਨੂੰ ਧਰਮ ਲਈ ਸਮਰਪਿਤ ਕਰ ਲਿਆ। ਹੁਣ ਉਹ ਇੰਡਸਟਰੀ ਨੂੰ ਅਲਵਿਦਾ ਕਹਿ ਚੁੱਕੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network