ਜਾਣੋ ਕਿਉਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਾਰਨ ਬਣਿਆ ਉਨ੍ਹਾਂ ਵੱਲੋਂ ਗਾਇਆ ਗੀਤ 'ਬੰਬੀਹਾ ਬੋਲੇ'

written by Pushp Raj | June 18, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਬੰਬੀਹਾ ਬੋਲੇ' ਨੂੰ ਉਸ ਦੇ ਕਤਲ ਦਾ ਕਾਰਨ ਦੱਸਿਆ ਹੈ । ਜਾਣੋ ਕਿਉਂ ?ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗੀਤ 'ਬੰਬੀਹਾ ਬੋਲੇ' ਉਨ੍ਹਾਂ ਦੇ ਕਤਲ ਦਾ ਕਾਰਨ ਬਣਿਆ।

ਬਾਲੀਵੁੱਡ ਵਾਂਗ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਉਤਰੀ ਭਾਰਤ ਦੇ ਪ੍ਰਮੁੱਖ ਗੈਂਗਸਟਰ ਗਰੁੱਪਾਂ ਦੇ ਡੂੰਘੇ ਸਬੰਧ ਸਾਹਮਣੇ ਆ ਰਹੇ ਹਨ। ਇਥੇ ਗੈਂਗਸਟਰਾਂ ਵੱਲੋਂ ਗਾਇਕਾਂ ਨੂੰ ਆਪਣੇ ਇਸ਼ਾਰਿਆਂ 'ਤੇ ਚਲਾਉਣ ਦੀ ਹੋੜ ਲਈ ਹੈ। ਇਸੇ ਦੇ ਚੱਲਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ 'ਬੰਬੀਹਾ ਬੋਲੇ' ਉਨ੍ਹਾਂ ਦੇ ਕਤਲ ਦਾ ਅਹਿਮ ਕਾਰਨ ਬਣ ਗਿਆ।

ਪੁਲਿਸ ਦੀ ਹਿਰਾਸਤ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਜਿਸ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਰਟੀ 'ਤੇ ਗੈਗਸਟਰ ਦਾ ਖ਼ਤਰਾ ਹੈ। ਲਾਰੈਂਸ ਬਿਸ਼ਨੋਈ ਦੇ ਬਿਆਨ ਮੁਤਾਬਕ ਗੈਂਗਸਟਰ ਨਾਂ ਮਹਿਜ਼ ਗਾਇਕਾਂ ਕੋਲੋਂ ਐਕਸਟਾਰਸ਼ਨ ਮਨੀ ਵਸੂਲਣ ਦਾ ਕੰਮ ਕਰ ਰਹੇ ਹਨ ਸਗੋਂ ਉਨ੍ਹਾਂ ਨੂੰ ਆਪਣੇ ਲਈ ਗੀਤ ਗਾਉਣ ਦਾ ਦਬਾਅ ਵੀ ਬਣਾਉਂਦੇ ਹਨ।

ਲਾਰੈਂਸ ਬਿਸ਼ਨੋਈ ਨੇ ਪੁਲਿਸ ਕੋਲ ਦਿੱਤੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਖ ਕਾਰਨ ਅਕਾਲੀ ਆਗੂ ਦੇ ਕਤਲ ਦਾ ਬਦਲਾ ਲੈਣ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨਾਂ ਕਾਰਨ ਸਿੱਧੂ ਮੂਸੇਵਾਲਾ ਉਸ ਦੇ ਗੈਂਗ ਦੇ ਨਿਸ਼ਾਨੇ 'ਤੇ ਸੀ। ਉਸ ਨੇ ਦੱਸਿਆ ਕਿ ਉਸ ਦੀ ਗੈਂਗ ਨੇ ਸਿੱਧੂ ਮੂਸੇਵਾਲਾ ਨੂੰ ਉਸ ਦਾ ਗੀਤ 'ਬੰਬੀਹਾ ਬੋਲੇ' ਨਾਂ ਗਾਉਣ ਦੀ ਸਲਾਹ ਵੀ ਦਿੱਤੀ ਸੀ। ਮਨਾ ਕਰਨ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੇ ਇਹ ਗੀਤ ਗਾਇਆ ਤੇ ਇਹ ਹਿੱਟ ਵੀ ਹੋਇਆ।

ਆਖਿਰ ਕੀ ਵਜ੍ਹਾਂ ਸੀ 'ਬੰਬੀਹਾ ਬੋਲੇ' ਗੀਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੂੰ ਮਿਲੀ ਧਮਕੀ
ਦਰਅਸਲ ਬਿਸ਼ਨੋਈ ਗੈਂਗ ਅਤੇ ਬੰਬੀਹਾ ਗੈਂਗ ਦੀ ਆਪਸੀ ਦੁਸ਼ਮਣੀ ਇਸ ਦਾ ਮੁੱਖ ਕਾਰਨ ਸੀ। ਬੰਬੀਹਾ ਗੈਂਗ ਦੇ ਮੈਂਬਰ ਦਵਿੰਦਰ ਬੰਬੀਹਾ ਨੇ ਚਾਰ ਸਾਲਾਂ ਵਿੱਚ ਅਪਰਾਧ ਦੀ ਦੁਨੀਆਂ 'ਚ ਆ ਕੇ ਨਾਂਅ ਬਣਾਇਆ ਤੇ ਬਿਸ਼ਨੋਈ ਗੈਂਗ ਦੇ ਕਈ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ। ਜਿਸ ਕਾਰਨ ਦੋਹਾਂ ਗੈਂਗਸਟਰ ਗਰੁੱਪਾਂ ਦੇ ਵਿਚਾਲੇ ਦੁਸ਼ਮਨੀ ਹੋ ਗਹਿਰੀ ਹੋ ਗਈ। ਦੱਸ ਦਈਏ ਦਵਿੰਦਰ ਬੰਬੀਹਾ ਬਾਅਦ ਵਿੱਚ ਪੁਲਿਸ ਐਨਕਾਉਂਟਰ ਵਿੱਚ ਮਾਰਿਆ ਗਿਆ ਸੀ।

ਇਸ ਮਗਰੋਂ ਜਦੋਂ ਸਿੱਧੂ ਮੂਸੇਵਾਲੇ ਦਾ ਗੀਤ 'ਬੰਬੀਹਾ ਬੋਲੇ' ਆਇਆ ਤਾਂ ਲਾਰੈਂਸ ਬਿਸ਼ਨੋਈ ਤੇ ਉਸ ਦੇ ਗੈਂਗ ਨੂੰ ਲੱਗਾ ਕਿ ਸਿੱਧੂ ਨੇ ਇਹ ਗੀਤ ਉਨ੍ਹਾਂ ਨੂੰ ਚਿੜਾਉਣ ਲਈ ਗਾਇਆ ਹੈ। ਸਿੱਧੂ ਵੱਲੋਂ ਅਜਿਹਾ ਵਿਰੋਧੀ ਗੈਂਗ ਦੇ ਕਹਿਣ ਉੱਤੇ ਕੀਤਾ ਗਿਆ। ਇਸ ਤੋਂ ਪਹਿਲਾਂ ਇਹ ਵੀ ਖਬਰਾਂ ਸਨ ਕਿ ਲਾਰੈਂਸ ਬਿਸ਼ਨੋਈ ਨੇ ਇੱਕ ਵਾਰ ਸਿੱਧੂ ਮੂਸੇਵਾਲਾ ਨੂੰ ਵਿਰੋਧੀ ਗੈਂਗ ਦੇ ਹਮਾਇਤੀਆਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਪਰਫਾਰਮੈਂਸ ਨਾਂ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਆਗੂ ਦੇ ਕਤਲ 'ਚ ਸਿੱਧੂ ਦੇ ਕਰੀਬੀ ਦਾ ਨਾਂਅ ਆਉਂਣ 'ਤੇ ਦੋਹਾਂ ਦੀ ਦੁਸ਼ਮਨੀ ਵੱਧ ਗਈ। ਜਿਸ ਕਾਰਨ ਉਸ ਨੇ ਸਿੱਧੂ ਦੇ ਕਤਲ ਦਾ ਪਲਾਨ ਬਣਾਇਆ ਸੀ।

ਹੋਰ ਪੜ੍ਹੋ: ਕਾਬੁਲ 'ਚ ਅੱਤਵਾਦਿਆਂ ਵਲੋਂ ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ 'ਤੇ ਹਮਲਾ, 2 ਅੱਤਵਾਦੀ ਢੇਰ, 1 ਸੁੱਰਖਿਆ ਗਾਰਡ ਦੀ ਮੌਤ

ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਇਸ ਵਿੱਚ ਉਸ ਨਾਲ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਬਿਕਰਮ ਬਰਾੜ ਸ਼ਾਮਲ ਸਨ। ਲਾਰੈਂਸ ਨੇ ਤਿਹਾੜ ਜੇਲ੍ਹ ਤੋਂ ਸਾਰੀ ਸਾਜ਼ਿਸ਼ ਰਚੀ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਦੁਬਈ ਸਥਿਤ ਗੈਂਗਸਟਰ ਵਿਕਰਮ ਬਰਾੜ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ।

You may also like