Advertisment

ਕਾਬੁਲ 'ਚ ਅੱਤਵਾਦਿਆਂ ਵਲੋਂ ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ 'ਤੇ ਹਮਲਾ, 2 ਅੱਤਵਾਦੀ ਢੇਰ, 1 ਸੁੱਰਖਿਆ ਗਾਰਡ ਦੀ ਮੌਤ

author-image
By Pushp Raj
New Update
ਕਾਬੁਲ 'ਚ ਅੱਤਵਾਦਿਆਂ ਵਲੋਂ ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ 'ਤੇ  ਹਮਲਾ, 2 ਅੱਤਵਾਦੀ ਢੇਰ, 1 ਸੁੱਰਖਿਆ ਗਾਰਡ ਦੀ ਮੌਤ
Advertisment
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ 'ਤੇ ਭਿਆਨਕ ਹਮਲਾ ਹੋਇਆ ਹੈ। ਇਸ ਹਮਲੇ 'ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਸਿੱਖ ਗੁਰਦੁਆਰਾ ਸਾਹਿਬ ਦੇ ਆਸ-ਪਾਸ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਖਬਰਾਂ ਹਨ ਕਿ ਇਹ ਹਮਲਾ ਅੱਤਵਾਦਿਆਂ ਵੱਲੋਂ ਕੀਤਾ ਗਿਆ ਹੈ। publive-image ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਸਿੱਖ ਗੁਰਦੁਆਰਾ ਸਾਹਿਬ ਦੇ ਆਸ-ਪਾਸ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਲਗਾਤਾਰ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਧਮਾਕੇ ਕਾਰਨ ਅਸਮਾਨ 'ਚ ਧੂੰਆਂ ਦੇਖਿਆ ਜਾ ਰਿਹਾ ਹੈ।   ਇਸ ਦੀ ਜਾਣਕਾਰੀ ਮਨਜਿੰਦਰ ਸਿਰਸਾ ਨੇ ਆਪਣੇ ਟਵਿਟਰ ਅਕਾਉਂਟ 'ਤੇ ਹਮਲੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ ਕਿ ਅਫਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸ੍ਰੀ ਕਾਰਤੇ ਪਰਵਾਨ ਸਾਹਿਬ ਦਾ ਭਿਆਨਕ ਦ੍ਰਿਸ਼, ਜਿਸ 'ਤੇ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕੀਤਾ। ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਕਈ ਧਮਾਕੇ ਹੋਏ।
Advertisment
ਟਵਿੱਟਰ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਮਲੇ ਦੇ ਸਮੇਂ ਗੁਰਦੁਆਰੇ 'ਚ ਇਕ ਗ੍ਰੰਥੀ ਸਮੇਤ 10 ਲੋਕ ਮੌਜੂਦ ਸਨ। ਲਗਾਤਾਰ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਹਾਲਾਂਕਿ, ਗੁਰਦੁਆਰੇ ਦੇ ਅੰਦਰ ਕਿੰਨੇ ਲੋਕਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। publive-image Image Source: Twitter ਇਸ ਹਮਲੇ ਵਿੱਚ ਹੁਣ ਤੱਕ ਦੋ ਅੱਤਵਾਦਿਆਂ ਦੇ ਢੇਰ ਹੋਣ ਤੇ ਇੱਕ ਸੁਰੱਖਿਆ ਗਾਰਡ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਸ਼ਾਂਤੀ ਅਤੇ ਸੁਰੱਖਿਆ ਲਈ ਅਰਦਾਸ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ISIS ਦੇ ਕੁਝ ਹਮਲਾਵਰਾਂ ਨੇ ਗੁਰਦੁਆਰੇ 'ਚ ਦਾਖਲ ਹੋ ਕੇ ਉੱਥੇ ਮੌਜੂਦ ਲੋਕਾਂ ਨੂੰ ਮਾਰ ਦਿੱਤਾ।
Advertisment
publive-image ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 3 ਤੋਂ ਜ਼ਿਆਦਾ ਧਮਾਕੇ ਹੋਏ ਹਨ। ਅਫਗਾਨ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਹਮਲੇ ਦੌਰਾਨ ਕਾਫੀ ਗੋਲੀਬਾਰੀ ਅਤੇ ਧਮਾਕੇ ਹੋਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ। ਤਾਲਿਬਾਨ ਨੇ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਅਫਗਾਨੀ ਪੱਤਰਕਾਰ ਬਿਲਾਲ ਸਰਵਰੀ ਨੇ ਤਾਲਿਬਾਨ ਦੇ ਹਵਾਲੇ ਬਾਰੇ ਕਿਹਾ ਕਿ ਗੁਰਦੁਆਰੇ ਦੇ ਗੇਟ ਦੇ ਬਾਹਰ ਹੋਏ ਪਹਿਲੇ ਧਮਾਕੇ 'ਚ ਘੱਟੋ-ਘੱਟ ਦੋ ਅਫਗਾਨ ਮਾਰੇ ਗਏ। ਇਸ ਤੋਂ ਬਾਅਦ ਗੁਰਦੁਆਰੇ ਦੇ ਅੰਦਰ ਦੋ ਧਮਾਕੇ ਹੋਏ। ਇਸ ਹਮਲੇ ਦੀ ਲਪੇਟ ਵਿਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਸਿੱਖਾਂ ਦੀਆਂ ਕੁਝ ਦੁਕਾਨਾਂ ਵੀ ਅੱਗ ਦੀ ਲਪੇਟ ਵਿਚ ਆ ਗਈਆਂ। ਦੋ ਹਮਲਾਵਰ ਅਜੇ ਵੀ ਗੁਰਦੁਆਰੇ ਦੇ ਅੰਦਰ ਹਨ ਅਤੇ ਤਾਲਿਬਾਨ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਜ਼ਿੰਦਾ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। publive-image Image Source: Twitter ਹੋਰ ਪੜ੍ਹੋ: ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਿਹਤਯਾਬ ਹੋ ਕੇ ਪਰਤੇ ਘਰ
Advertisment
ਇਹ ਗੁਰਦੁਆਰਾ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਿਹਾ ਹੈ ਅਫਗਾਨ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਹਮਲੇ ਦੌਰਾਨ ਕਾਫੀ ਗੋਲੀਬਾਰੀ ਅਤੇ ਧਮਾਕੇ ਹੋਏ ਹਨ। ਤਾਲਿਬਾਨ ਸੁਰੱਖਿਆ ਬਲਾਂ ਨੇ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਇਸ ਗੁਰਦੁਆਰੇ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਸਿੱਖ ਵਸਦੇ ਹਨ। ਇਸ ਤੋਂ ਪਹਿਲਾਂ ਵੀ ਇਸ ਗੁਰਦੁਆਰੇ 'ਤੇ ਕਈ ਵਾਰ ਭਿਆਨਕ ਹਮਲੇ ਹੋ ਚੁੱਕੇ ਹਨ। ਤਾਲਿਬਾਨ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗੁਰਦੁਆਰਾ ਕਾਰਤੇ ਪਰਵਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment