ਕੀ ਸਿੱਧੂ ਮੂਸੇਵਾਲਾ ਸਿਆਸਤ ‘ਚ ਰੱਖਣ ਜਾ ਰਹੇ ਕਦਮ, ਸੰਨੀ ਮਾਲਟਨ ਨੇ ਪੋਸਟ ਕੀਤੀ ਸਾਂਝੀ

written by Shaminder | November 29, 2021

ਆਪਣੇ ਗੀਤਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਸਿੱਧੂ ਮੂਸੇਵਾਲਾ (Sidhu Moosewala ) ਦੇ ਬਾਰੇ ਹੁਣ ਇੱਕ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਸਿੱਧੂ ਮੂਸੇਵਾਲਾ ਕਿਸੇ ਸਿਆਸੀ ਪਾਰਟੀ (Politics) ‘ਚ ਸ਼ਾਮਿਲ ਹੋ ਸਕਦੇ ਹਨ । ਜਿਸ ਬਾਰੇ ਬੀਤੇ ਦਿਨ ਕਈ ਖ਼ਬਰਾਂ ਵੀ ਵਾਇਰਲ ਹੋਈਆਂ ਸਨ । ਪਰ ਹੁਣ ਇਨ੍ਹਾਂ ਅਫਵਾਹਾਂ ਨੂੰ ਬਲ ਮਿਲਦਾ ਦਿਖਾਈ ਦੇ ਰਿਹਾ ਹੈ । ਕਿਉਂਕਿ ਕਿਸੇ ਸਮੇਂ ਸਿੱਧੂ ਮੂਸੇਵਾਲਾ ਦੇ ਖ਼ਾਸ ਦੋਸਤ ਰਹੇ ਸੰਨੀ ਮਾਲਟਨ (Sunny Malton) ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਕਿ ‘ਇੱਕ ਕਲਾਕਾਰ ਦੀ ਉਸਦੇ ਸੰਗੀਤ ਕਰੀਅਰ ਤੋਂ ਇਲਾਵਾ ਇੱਕ ਜੀਵਨ ਵੀ ਹੁੰਦਾ ਹੈ। ਉਸਨੇ ਅੱਗੇ ਕਿਹਾ ਕਿ ਗਾਇਕਾਂ ਦੇ ਬਹੁਤ ਸਾਰੇ ਟੀਚੇ ਅਤੇ ਸੁਪਨੇ ਹੁੰਦੇ ਹਨ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ।

sidhu moosewala

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਨਾਲ ਕੀਤਾ ਸੀ ਇਹ ਕੰਮ, ਸਿੱਧੂ ਦੀ ਕਹਾਣੀ ਤੁਹਾਨੂੰ ਵੀ ਕਰ ਦੇਵੇਗੀ ਭਾਵੁਕ

ਇਹ ਇੱਕ ਆਮ ਕਹਾਣੀ ਜਾਪਦੀ ਹੈ, ਪਰ ਜਦੋਂ ਅਸੀਂ ਸਿੱਧੂ ਮੂਸੇਵਾਲਾ ਨੂੰ ਇਸ ਵਿੱਚ ਟੈਗ ਕਰਦੇ ਦੇਖਦੇ ਹਾਂ ਤਾਂ ਚੀਜ਼ਾਂ ਦਿਲਚਸਪ ਹੋ ਜਾਂਦੀਆਂ ਹਨ। ਸਿੱਧੂ ਨੇ ਤਾਂ ਕਹਾਣੀ ਆਪਣੇ ਖਾਤੇ ਵਿੱਚ ਵੀ ਜੋੜ ਦਿੱਤੀ।ਸੰਨੀ ਮਾਲਟਨ ਦੇ ਵੱਲੋਂ ਸਾਂਝੀ ਕੀਤੀ ਇਸ ਸਟੋਰੀ ਨੂੰ ਸਿੱਧੂ ਮੂਸੇਵਾਲਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।

Sidhu Moosewala image From instagram

ਜਿਸ ਤੋਂ ਤਾਂ ਇਹੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਸਿੱਧੂ ਮੂਸੇਵਾਲਾ ਜਲਦ ਹੀ ਸਿਆਸਤ ‘ਚ ਕਦਮ ਰੱਖਣ । ਸਿੱਧੂ ਮੂਸੇਵਾਲਾ ਕਿਸ ਪਾਰਟੀ ‘ਚ ਅਤੇ ਕਦੋਂ ਸ਼ਾਮਿਲ ਹੁੰਦੇ ਹਨ । ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ । ਫ਼ਿਲਹਾਲ ਤਾਂ ਸਿਆਸੀ ਗਲਿਆਰਿਆਂ ‘ਚ ਸਿੱਧੂ ਦੀਆਂ ਇਹ ਖ਼ਬਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਕਈ ਹਿੱਟ ਗੀਤ ਫ਼ਿਲਮ ਇੰਡਸਟਰੀ ਨੂੰ ਦਿੱਤੇ ਹਨ ਅਤੇ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕਿਆ ਹੈ ਅਤੇ ਹੁਣ ਜਲਦ ਹੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ । ਜਿਸ ਦੀ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ ।

You may also like