ਕੀ ਤੇਜਸਵੀ ਪ੍ਰਕਾਸ਼ ਨੇ ਕਰਵਾ ਲਿਆ ਹੈ ਕਰਣ ਕੁੰਦਰਾ ਦੇ ਨਾਲ ਸੀਕ੍ਰੇਟਲੀ ਵਿਆਹ, ਵੀਡੀਓ ਹੋ ਰਿਹਾ ਵਾਇਰਲ

written by Shaminder | March 10, 2022

ਅਦਾਕਾਰਾ ਤੇਜਸਵੀ ਪ੍ਰਕਾਸ਼ (Tejasswi Prakash) ਏਨੀਂ ਦਿਨੀਂ ਸੁਰਖੀਆਂ ‘ਚ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਮਾਂਗ ‘ਚ ਸੰਧੂਰ ਸਜਾਈ ਅਤੇ ਹੱਥਾਂ ‘ਚ ਚੂੜੀਆਂ ਪਾਈ ਨਜ਼ਰ ਆ ਰਹੀ ਹੈ । ਦੁਲਹਨ ਦੇ ਰੂਪ ‘ਚ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।ਇਸ ਦੇ ਨਾਲ ਹੀ ਇਹ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਅਜਿਹੇ 'ਚ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਆ ਰਿਹਾ ਹੈ ਕਿ ਕੀ ਤੇਜਸਵੀ ਨੇ ਕਰਨ ਕੁੰਦਰਾ ਨਾਲ ਸੀਕ੍ਰੇਟਲੀ ਵਿਆਹ ਕਰ ਲਿਆ ਹੈ।

Tejasswi Prakash.jpg,,, image From instagram

ਦਰਅਸਲ ਤੇਜਸਵੀ ਏਕਤਾ ਕਪੂਰ ਦੇ ਸੁਪਰਨੈਚੁਰਲ ਸ਼ੋਅ ਨਾਗਿਨ ੬ ਵਿੱਚ ਪ੍ਰਥਾ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਸ਼ੋਅ 'ਚ ਪ੍ਰਥਾ ਦਾ ਵਿਆਹ ਹੋ ਗਿਆ ਹੈ। ਤੇਜਸਵੀ ਪ੍ਰਕਾਸ਼ ਨੂੰ ਪਿਛਲੇ ਦਿਨ ਹੀ ਨਾਗਿਨ ੬ ਦੇ ਸੈੱਟ 'ਤੇ ਦੇਖਿਆ ਗਿਆ ਸੀ। ਉਹ ਪੂਰੀ ਤਰ੍ਹਾਂ ਨਵੀਂ ਦੁਲਹਨ ਬਣ ਕੇ ਸੈੱਟ 'ਤੇ ਪਹੁੰਚੀ ਸੀ,ਪਰ ਅਜਿਹਾ ਨਹੀਂ ਹੈ ।

Karan Kundra image From instagram

ਦੱਸ ਦਈਏ ਕਿ ਏਨੀਂ ਦਿਨੀਂ ਕਰਣ ਕੁੰਦਰਾ ਦੇ ਨਾਲ ਦੋਸਤੀ ਨੂੰ ਲੈ ਕੇ ਤੇਜਸਵੀ ਕਾਫੀ ਚਰਚਾ ‘ਚ ਹੈ । ਕਰਣ ਦੇ ਨਾਲ ਉਸ ਦੇ ਵੀਡੀਓ ਕਾਫੀ ਵਾਇਰਲ ਹੁੰਦੇ ਰਹਿੰਦੇ ਹਨ । ਦੋਵਾਂ ਦੀ ਬਿੱਗ ਬੌਸ ‘ਚ ਬਹੁਤ ਹੀ ਵਧੀਆ ਬਾਂਡਿੰਗ ਵੇਖਣ ਨੂੰ ਮਿਲੀ ਸੀ । ਦੋਵਾਂ ਦੀ ਬਹੁਤ ਵਧੀਆ ਦੋਸਤੀ ਰਹੀ ਹੈ । ਦੱਸ ਦਈਏ ਕਿ ਦੋਵਾਂ ਦਾ ਇੱਕਠਿਆਂ ਦਾ ਇੱਕ ਗੀਤ ਵੀ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ।ਇਸ ਗੀਤ ‘ਚ ਦੋਵਾਂ ਦੀ ਕਮਿਸਟਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Viral Bhayani (@viralbhayani)

 

You may also like