ਦੀਪ ਸਿੱਧੂ ਦੇ ਦਿਹਾਂਤ ਨੂੰ ਪੰਜ ਮਹੀਨੇ ਹੋਏ ਪੂਰੇ, ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਤੇਰੇ ਬਿਨਾਂ ਇਸ ਸ਼ਹਿਰ ‘ਚ ਰਹਿਣਾ ਬਹੁਤ ਔਖਾ ਲੱਗਦਾ’

written by Shaminder | July 16, 2022

ਦੀਪ ਸਿੱਧੂ (Deep Sidhu)  ਜਿਸ ਦਾ ਕਿ 14  ਫਰਵਰੀ 2022 ਨੂੰ ਦਿਹਾਂਤ ਹੋ ਗਿਆ ਸੀ । ਦੀਪ ਸਿੱਧੂ ਨੇ ਵੀ ਬਹੁਤ ਛੋਟੀ ਜਿਹੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ । ਦੀਪ ਸਿੱਧੂ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਵੱਡੀ ਭੂਮਿਕਾ ਨਿਭਾਈ ਸੀ । ਦੀਪ ਸਿੱਧੂ ਨੂੰ ਜਿੱਥੇ ਰੀਨਾ ਰਾਏ ਬੜੀ ਹੀ ਸ਼ਿੱਦਤ ਦੇ ਨਾਲ ਯਾਦ ਕਰਦੀ ਰਹਿੰਦੀ ਹੈ । ਉਹ ਅਕਸਰ ਦੀਪ ਸਿੱਧੂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

Image Source: Twitter

ਹੋਰ ਪੜ੍ਹੋ : ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ‘ਤੇ ਦੋਸਤ ਰੀਨਾ ਰਾਏ ਨੇ ਦਿਲਜੀਤ ਦੋਸਾਂਝ ਦਾ ਕੀਤਾ ਧੰਨਵਾਦ, ਗਾਇਕ ਨੇ ਸ਼ੋਅ ਦੌਰਾਨ ਸੰਦੀਪ ਨੰਗਲ ਅੰਬੀਆ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸੀ ਸ਼ਰਧਾਂਜਲੀ

ਹੁਣ ਰੀਨਾ ਰਾਏ ਤੋਂ ਬਗੈਰ ਵੀ ਇੱਕ ਸ਼ਖਸ ਅਜਿਹਾ ਜੋ ਦੀਪ ਸਿੱਧੂ ਨੂੰ ਬਹੁਤ ਮਿਸ ਕਰਦਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਮਰਦੀਪ ਗਿੱਲ ਦੀ ।ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਬੜੀ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਅੱਜ ਤੈਨੂੰ ਗਏ ਨੂੰ ਪੂਰੇ 5 ਮਹੀਨੇ ਹੋ ਗਏ ' ਤੇ ਤੇਰੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਮੈਂ ਮੁੰਬਈ ਆਇਆ ਹਾਂ ।

deep sidhu , image From instagram

ਹੋਰ ਪੜ੍ਹੋ : ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ ਆਪਣੇ ਜਨਮਦਿਨ ‘ਤੇ ਦੀਪ ਨੂੰ ਯਾਦ ਕਰਦੇ ਹੋਈ ਭਾਵੁਕ, ਸਾਂਝਾ ਕੀਤਾ ਦੀਪ ਵੱਲੋਂ ਲਿਖਿਆ ਨੋਟ

ਮੁੰਬਈ ਤੈਨੂੰ ਕਿੰਨੀ ਪਿਆਰੀ ਸੀ ਇਹ ਮੈਨੂੰ ਅਤੇ ਤੈਨੂੰ ਨੇੜਿਓ ਜਾਨਣ ਵਾਲੇ ਸਾਰਿਆਂ ਨੂੰ ਹੀ ਪਤਾ ਹੈ । ਮੁੰਬਈ ਮੈਨੂੰ ਵੀ ਬਹੁਤ ਪਿਆਰੀ ਹੈ ਪਰ ਤੇਰੇ ਬਿਨਾਂ ਇਸ ਸ਼ਹਿਰ ' ਚ ਰਹਿਣਾ ਮੇਰੇ ਲਈ ਬਹੁਤ ਔਖਾ ਹੈ । ਮੈਂ ਪਿਛਲੇ ੭ ਸਾਲ ਤੋਂ ਮੁੰਬਈ ਰਹਿਨਾ ਹਾਂ ਅਤੇ ਲਗਭਗ ੫ ਸਾਲ ਆਪਾਂ ਇਕੱਠੇ ਇਸ ਸ਼ਹਿਰ ' ਚ ਰਹੇ ਹਾਂ ਪਰ ਹੁਣ .... !

deep sidhu's girlfriend reena rai got emotional on her brithday

ਹੁਣ ਏਥੇ ਤੂੰ ਨਹੀਂ ਹੈਂ , ਹੁਣ ਏਥੇ ਤੇਰੀ ਤੇਜ਼ ਦੌੜਦੀ ਕਾਰ ਨਹੀਂ ਹੈ .. ਤੇ ਹੋਰ ਬਹੁਤ ਕੁੱਝ ਜੋ ਤੇਰੇ ਕਾਰਨ ਇਸ ਸ਼ਹਿਰ ਅਤੇ ਇਸ ਦੁਨੀਆਂ ' ਚ ਨਹੀਂ ਹੈ , ਮੈਨੂੰ ਬਹੁਤ ਯਾਦ ਆਉਂਦਾ ਹੈ , ਮੈਨੂੰ ਬਹੁਤ ਰਵਾਉਂਦਾ ਹੈ’ ! ਅਮਰਦੀਪ ਗਿੱਲ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਦੀਪ ਸਿੱਧੂ ਦੇ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ ।

You may also like