ਇੱਜ਼ਤ ਵੀ ਤੁਹਾਡੀ, ਇਨਾਮ ਵੀ ਤੁਹਾਡਾ, ਸ਼ੌਰਤ ਵੀ ਤੁਹਾਡੀ, ਮਾਨ ਵੀ ਤੁਹਾਡਾ - ਬੱਬੂ ਮਾਨ
ਅਵਾਰਡ ਫੰਕਸ਼ਨ ਤੋਂ ਕੌਂਸੋ ਦੂਰ ਰਹਿਣ ਵਾਲ਼ੇ ਪੰਜਾਬੀ ਕਲਾਕਾਰਾਂ ਨੂੰ ਪਹਿਲੀ ਵਾਰ ਕਿੱਸੀ ਅਵਾਰਡ ਫੰਕਸ਼ਨ ਦੇ ਵਿੱਚ ਦੇਖਿਆ ਗਿਆ |
ਜੀ ਅਸੀਂ ਗੱਲ ਕਰ ਰਹੇ ਹਾਂ ਬੱਬੂ ਮਾਨ ਦੀ ਤੇ ਇਹ ਅਵਾਰਡ ਫੰਕਸ਼ਨ “ਬਾਮਾ ਮਿਊਜ਼ਿਕ ਅਵਾਰ੍ਡ੍ਸ 2017” | ਬੱਬੂ ਮਾਨ ਨੂੰ ਕੱਦੇ ਕਿੱਸੇ ਵੀ ਅਵਾਰਡ ਫੰਕਸ਼ਨ ਦੇ ਵਿੱਚ ਨਹੀਂ ਦੇਖਿਆ ਗਿਆ ਸੀ, ਪਰ ਬੱਬੂ ਮਾਨ ਨਾ ਸਿਰਫ਼ ਇਸ ਅਵਾਰਡ ਫੰਕਸ਼ਨ ਦੇ ਵਿੱਚ ਸ਼ਿਰਕਤ ਹੋਏ ਬਲਕਿ ਇਸ ਅਵਾਰਡ ਫੰਕਸ਼ਨ ਦੇ ਵਿੱਚ ਉਨ੍ਹਾਂ ਨੇ 2-2 ਅਵਾਰਡ ਜਿੱਤੇ, ਉਨ੍ਹਾਂ ਨੂੰ ਪਹਿਲਾ ਅਵਾਰਡ ਮਿਲਿਆ “ਬੈਸਟ ਪੰਜਾਬੀ ਐਕਟ” ਦੇ ਲਈ ਤੇ ਦੂਸਰਾ ਅਵਾਰਡ ਮਿਲਿਆ “ਬੈਸਟ ਮੇਲ” ਗਾਇਕ ਦੇ ਲਈ | ਇਸ ਕਰਕੇ ਬੱਬੂ ਮਾਨ Babbu Maan ਨੇ ਆਪਣੇ ਇਨ੍ਹਾਂ ਅਵਾਰਡ ਨੂੰ ਆਪਣੇ ਫੈਨਸ ਨੂੰ ਸਮਰਪਿਤ ਕਰਦੇ ਹੋਏ ਆਪਣੇ ਫੇਸਬੁੱਕ ਤੇ ਲਿਖਿਆ ਕਿ “ਇੱਜ਼ਤ ਵੀ ਤੁਹਾਡੀ, ਇਨਾਮ ਵੀ ਤੁਹਾਡਾ | ਸ਼ੌਰਤ ਵੀ ਤੁਹਾਡੀ, ਮਾਨ ਵੀ ਤੁਹਾਡਾ” | ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿ ਜਿਨ੍ਹਾਂ ਬੱਬੂ ਮਾਨ ਦੇ ਫੈਨਸ ਉਨ੍ਹਾਂ ਨੂੰ ਪਿਆਰ ਕਰਦੇ ਨੇ, ਉਸਤੋਂ ਕਿੱਤੇ ਜ਼ਿਆਦਾ ਬੱਬੂ ਮਾਨ ਆਪਣੇ ਫੈਨਸ ਨੂੰ ਚਾਹੁੰਦੇ ਨੇ !