‘ਕਿਸਮਤ-2’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਣੇ ਦਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

written by Lajwinder kaur | August 24, 2021

ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਦੀ ਫ਼ਿਲਮ ‘ਕਿਸਮਤ-2’ (Qismat 2) ਜੋ ਕਿ ਏਨੀਂ ਦਿਨੀ ਖੂਬ ਚਰਚਾ ਚ ਬਣੀ ਹੋਈ  ਹੈ। ਜੀ ਹਾਂ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਮੋਸਟ ਅਵੇਟਡ ਫ਼ਿਲਮ ਕਿਸਮਤ -2 ਦੇ ਸ਼ਾਨਦਾਰ ਟੀਜ਼ਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਜੀ ਹਾਂ ਫ਼ਿਲਮ ਦਾ ਟਾਈਟਲ ਟ੍ਰੈਕ ‘ਕਿਸਮਤ 2’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ।

ammy virk and sargun mehta new song Qisamt 2 title track

ਹੋਰ ਪੜ੍ਹੋ : ਕਰੀਨਾ ਕਪੂਰ ਨੇ ਛੋਟੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਮਾਂ ਦੀ ਗੋਦੀ ‘ਚ ਸਕੂਨ ਨਾਲ ਸੌਂਦਾ ਹੋਇਆ ਨਜ਼ਰ ਆਇਆ ਨੰਨ੍ਹਾ ਜੇਹ

ਇਹ ਗੀਤ ਦੇਖਕੇ ਹਰ ਹੋਈ ਹੈਰਾਨ ਹੋ ਰਿਹਾ ਹੈ ਕਿਉਂਕਿ ਗੀਤ ਦੀ ਵੀਡੀਓ ‘ਚ ਦਰਸ਼ਕਾਂ ਨੂੰ ਇੱਕ ਸਰਪ੍ਰਾਈਜ਼ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ ਗੀਤ ਪੇਸ਼ ਕੀਤਾ ਗਿਆ ਹੈ ਕਿ ਸਰਗੁਣ ਮਹਿਤਾ ਤਾਂ ਵਿਆਹ ਹੋ ਰਿਹਾ ਹੈ ਤੇ ਜਿਸ ਮੁੰਡੇ ਨਾਲ ਹੋ ਰਿਹਾ ਹੈ ਉਹ ਜਾਨੀ ਨਿਕਲਦਾ ਹੈ।

jaani and sargun mehta

ਹੋਰ ਪੜ੍ਹੋ :ਆਪਣੀ ਭਾਬੀ ਚਾਰੂ ਅਸੋਪਾ ਦੀ ਗੋਦ ਭਰਾਈ ਦੀ ਰਸਮ ਅਦਾ ਕਰਦੀ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਸੇਨ, ਦੇਖੋ ਨਵੀਆਂ ਤਸਵੀਰਾਂ

ਜੇ ਗੱਲ ਕਰੀਏ ਟਾਈਟਲ ਟਰੈਕ ਕਿਸਮਤ 2 ਦੀ ਤਾਂ ਉਹ ਇੱਕ ਦਰਦ ਭਰਿਆ ਗੀਤ ਹੈ। ਜਿਸ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ ਤੇ ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ। ਬੀ ਪਰਾਕ ਨੇ ਹੀ ਆਪਣੇ ਮਿਊਜ਼ਿਕ ਦਾ ਤੜਕਾ ਲਗਾਇਆ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਤੋਂ ਇਲਾਵਾ ਤਾਨਿਆ, ਹਰਦੀਪ ਗਿੱਲ, ਰੁਪਿੰਦਰ ਰੂਪੀ,ਬਲਵਿੰਦਰ ਬੁੱਲਟ ਤੇ ਕਈ ਹੋਰ ਨਾਮੀ ਕਲਾਕਾਰ ਇਸ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 24 ਸਤੰਬਰ 2021 ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

0 Comments
0

You may also like