ਕਟਹਲ ਦੀ ਸਬਜ਼ੀ ਹੁੰਦੀ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ, ਖਾਣੇ ‘ਚ ਜ਼ਰੂਰ ਕਰੋ ਸ਼ਾਮਿਲ

written by Shaminder | April 08, 2022

ਕਟਹਲ (JackFruit) ਦੀ ਸਬਜ਼ੀ ਗਰਮੀਆਂ ਦੇ ਮੌਸਮ ‘ਚ ਜ਼ਿਆਦਾ ਹੁੰਦੀ ਹੈ । ਇਹ ਸਬਜ਼ੀ ਨਾ ਸਿਰਫ ਖਾਣ ‘ਚ ਸੁਆਦ ਹੁੰਦੀ ਹੈ ਬਲਕਿ ਇਹ ਕਈ ਤਰ੍ਹਾਂ ਦੇ ਪੌਸ਼ਟਿਕ ਤੱਤਾਂ ਦੇ ਨਾਲ ਵੀ ਭਰਪੂਰ ਹੁੰਦੀ ਹੈ । ਕੁਝ ਲੋਕਾਂ ਨੂੰ ਇਹ ਮਟਨ ਵਰਗੀ ਲੱਗਦੀ ਹੈ ਜਿਸ ਕਾਰਨ ਵੈਜੀਟੇਰੀਅਨ ਲੋਕ ਇਹ ਸਬਜ਼ੀ ਖਾਣ ਤੋਂ ਵੀ ਗੁਰੇਜ਼ ਕਰਦੇ ਹਨ ।ਸ਼ੂਗਰ ਦੇ ਰੋਗੀਆਂ ਦੇ ਲਈ ਕਟਹਲ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ । ਕਟਹਲ ‘ਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਕਿ ਸਰੀਰ ਦੇ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ ।

jackfruit,,, image From instagram

ਹੋਰ ਪੜ੍ਹੋ : ਜ਼ਿਆਦਾ ਅਚਾਰ ਖਾਣਾ ਵੀ ਹੋ ਸਕਦਾ ਹੈ ਖਤਰਨਾਕ, ਜਾਣੋਂ ਇਸ ਦੇ ਸਾਈਡ ਇਫੈਕਟ

ਕਟਹਲ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਆਇਰਨ, ਫਾਈਬਰ, ਪੋਟਾਸ਼ੀਅਮ ਵਰਗੇ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਬੀਮਾਰੀਆਂ ਨਾਲ ਲੜਦੇ ਹਨ ਅਤੇ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ।ਕਟਹਲ ਦੀ ਸਬਜ਼ੀ ਜਿੱਥੇ ਖਾਣ ‘ਚ ਬੇਹੱਦ ਸੁਆਦ ਹੁੰਦੀ ਹੈ । ਉੱਥੇ ਹੀ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵੀ ਕਟਹਲ ਦੀ ਸਬਜ਼ੀ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ ।

jackfruit,, image From google

 

ਉਮਰ ਵੱਧਣ ਦੇ ਨਾਲ ਕਈ ਵਾਰ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ । ਅਜਿਹੇ ‘ਚ ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਲਈ ਕੈਲਸ਼ੀਅਮ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈ । ਅਜਿਹੇ ‘ਚ ਜੇ ਤੁਹਾਨੂੰ ਵੀ ਹੱਡੀਆਂ ਦੀ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕਟਹਲ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ । ਜੇ ਤੁਸੀਂ ਭਾਰ ਘਟਾਉਣ ਦੀ ਇੱਛਾ ਰੱਖਦੇ ਹੋ ਤਾਂ ਕਟਹਲ ਦਾ ਸੇਵਨ ਤੁਹਡੇ ਲਈ ਮੁਨਾਫੇ ਦਾ ਸੌਦਾ ਸਾਬਿਤ ਹੋ ਸਕਦਾ ਹੈ । ਕਿਉਂਕਿ ਇਸ ‘ਚ ਕੈਲੋਰੀ ਬਹੁਤ ਹੀ ਘੱਟ ਹੁੰਦੀ ਹੈ ਅਤੇ ਇਹ ਭਾਰ ਘਟਾਉਣ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ ।

 

You may also like