ਜੈਕੀ ਸ਼ਰਾਫ ਦੀ ਧੀ ਨੇ ਮਿਊਜ਼ਿਕ ਵੀਡੀਓ ‘ਚ ਕੀਤਾ ਡੈਬਿਊ

written by Shaminder | July 02, 2021

ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੇ ‘ਕਿੰਨੀ ਕਿੰਨੀ ਵਾਰ’ ਗਾਣੇ ਦੇ ਨਾਲ ਮਿਊਜ਼ਿਕ ਵੀਡੀਓ ‘ਚ ਡੈਬਿਊ ਕੀਤਾ ਹੈ । ਇਸ ਵੀਡੀਓ ਦੇ ਨਾਲ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ।ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜ਼ਨਤ ਜੁਬੇਰ ਨੇ। ਕ੍ਰਿਸ਼ਨਾ ਦੀ ਮਾਂ ਆਇਸ਼ਾ ਨੇ ਹਾਲ ਹੀ ‘ਚ ਕ੍ਰਿਸ਼ਨਾ ਦੇ ਮਿਊਜ਼ਿਕ ਦੀ ਵੀਡੀਓ ਸਾਂਝੀ ਕੀਤੀ ਹੈ ।ਉੱਥੇ ਹੀ ਕ੍ਰਿਸ਼ਨਾ ਨੇ ਵੀ ਇਸ ਵੀਡੀਓ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝਾ ਕੀਤਾ ਹੈ ।

Kinni kinni vari Image From Kinni Kinni Vaari

ਹੋਰ ਪੜ੍ਹੋ : ਅਦਾਕਾਰ ਸੋਨੂੰ ਸੂਦ ਨੇ ਨਿਸ਼ਾਨੇਬਾਜ਼ ਨੂੰ ਖਰੀਦ ਕੇ ਦਿੱਤੀ ਵਿਦੇਸ਼ੀ ਰਾਈਫਲ, ਖਿਡਾਰਨ ਨੇ ਕੀਤਾ ਧੰਨਵਾਦ 

Krishna Image From Instagram

ਵੀਡੀਓ ਦੇ ਸ਼ੇਅਰ ਹੁੰਦੇ ਹੀ ਇਸ ‘ਤੇ ਕਮੈਂਟਸ ਆਉਣੇ ਸ਼ੁਰੂ ਹੋ ਗਏ । ਫੈਨਸ ਵੱਲੋਂ ਕ੍ਰਿਸ਼ਨਾ ਨੂੰ ਵਧਾਈ ਦਿੱਤੀ ਜਾ ਰਹੀ ਹੈ। ਕ੍ਰਿਸ਼ਨਾ ਦੀ ਦੋਸਤ ਦਿਸ਼ਾ ਪਟਾਨੀ ਨੇ ਵੀ ਇਸ ਵੀਡੀਓ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ।

Krishna, Image From Kinni Kinni Vaari

ਇਸ ਗੀਤ ਦੇ ਵੀਡੀਓ ‘ਚ ਔਰਤਾਂ ਨੂੰ ਸ਼ਕਤੀਸ਼ਾਲੀ ਰੂਪ ‘ਚ ਦਿਖਾਇਆ ਗਿਆ ਹੈ ਜੋ ਕਿ ਔਰਤਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ ।ਇਸੇ ਦਰਮਿਆਨ ਦਿਸ਼ਾ ਪਟਾਨੀ ਨੇ ਕ੍ਰਿਸ਼ਨਾ ਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਨ ਦੀ ਅਪੀਲ ਕੀਤੀ ਹੈ ।

You may also like