ਜਗਦੀਪ ਰੰਧਾਵਾ ਨੇ ਅਕਸ਼ੇ ਕੁਮਾਰ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਬੋਲੇ-‘ਕਈ ਵਾਰ ਤਸਵੀਰਾਂ ਬੋਲਦੀਆਂ ਨੇ ਤੇ ਬੰਦਾ ਚੁੱਪ ਹੁੰਦਾ’

written by Lajwinder kaur | February 02, 2021

ਪੰਜਾਬੀ ਗਾਇਕ ਤੇ ਅਦਾਕਾਰ ਜਗਦੀਪ ਰੰਧਾਵਾ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਚ ਜੁੜੇ ਹੋਏ ਨੇ । ਉਹ ਕਿਸਾਨੀ ਮੋਰਚੇ ਚ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ।

inside pic of actor jagdeep randhawa

ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਦੀ ਕੀਤੀ ਹੌਸਲਾ ਅਫਜ਼ਾਈ, ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਸਾਨ ਮੋਰਚੇ ‘ਚ ਪਹੁੰਚਣ ਦੀ ਕੀਤੀ ਅਪੀਲ

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- -‘ਕਈ ਵਾਰ ਤਸਵੀਰਾਂ ਬੋਲਦੀਆਂ ਨੇ ਤੇ ਬੰਦਾ ਚੁੱਪ ਹੁੰਦਾ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਪੋਸਟ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।

inside pic of jagdeep randhawa

ਅਕਸ਼ੇ ਕੁਮਾਰ ਨੇ ਕਿਸਾਨੀ ਸੰਘਰਸ਼ ਲਈ ਚੁੱਪੀ ਧਾਰੀ ਹੋਈ ਹੈ । ਬਾਲੀਵੁੱਡ ਤੋਂ ਕੁਝ ਹੀ ਗਿਣੇ ਚੁਣੇ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ । ਪੰਜਾਬੀਆਂ ਨੂੰ ਅਕਸ਼ੇ ਕੁਮਾਰ ਤੋਂ ਬਹੁਤ ਉਮੀਦ ਸੀ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ ਪਰ ਅਜਿਹਾ ਕੁਝ ਨਹੀਂ ਹੋਇਆ । ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ ।

inside pic of jagdeep randhawa at farmer protest

 

 

0 Comments
0

You may also like