ਜਗਦੀਪ ਸਿੱਧੂ ਨੇ ਨਵੀਂ ਪੰਜਾਬੀ ਫ਼ਿਲਮ ‘ਸ਼ੇਰ ਬੱਗਾ’ ਦਾ ਕੀਤਾ ਐਲਾਨ, ਇੱਕ ਵਾਰ ਫਿਰ ਨਜ਼ਰ ਆਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

written by Lajwinder kaur | June 24, 2021

ਲਓ ਜੀ ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਹੋ ਗਿਆ ਹੈ। ਜੀ ਹਾਂ ਜਗਦੀਪ ਸਿੱਧੂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਸ਼ੇਰ ਬੱਗਾ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਫ਼ਿਲਮ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਤੇ ਫ਼ਿਲਮ ਦੀ ਫਰਸਟ ਲੁੱਕ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ।

Ammy Virk-Qismta2 image source- instagram
ਹੋਰ ਪੜ੍ਹੋ : ਉਰਵਸ਼ੀ ਰੌਤੇਲਾ ਦੇ ਪੇਟ ‘ਤੇ ਇਹ ਸਖ਼ਸ਼ ਮਾਰਦਾ ਰਿਹਾ ਇੱਕ ਤੋਂ ਬਾਅਦ ਕਈ ਮੁੱਕੇ, ਐਕਟਰੈੱਸ ਦਾ ਦਰਦ ਨਾਲ ਹੋਇਆ ਬੁਰਾ ਹਾਲ, ਵੀਡੀਓ ਹੋਇਆ ਵਾਇਰਲ
: ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਤੇ ਬੱਚਿਆਂ ਦੀ ਖ਼ਾਸ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ
jagdeep sidhu shared new poster sher bagga image source- instagram
ਜਗਦੀਪ ਸਿੱਧੂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹਰ ਕੋਈ ਗੱਲ ਕਰਦਾ ਹੈ ਕਿਸਮਤ, ਸੁਫ਼ਨਾ, ਮੋਹ ਵਰਗੀਆਂ ਫ਼ਿਲਮਾਂ ਦੀ....ਇਨ੍ਹਾਂ ਕਰਕੇ ਮੇਰੀ ਪਹਿਚਾਣ ਆ...ਉਨ੍ਹਾਂ ਕਰਕੇ ਏਨਾਂ ਪਿਆਰ ਮਿਲਦਾ ਹੈ....ਅਕਸਰ ਚਾਹੁਣ ਵਾਲੇ ਕਹਿ ਦਿੰਦੇ ਆ ਇਨ੍ਹਾਂ ਦੀ ਕਹਾਣੀ ਕਮਾਲ ਸੀ ਪਰ ਸੱਚ ਪੁੱਛੋ ਤਾਂ ਅਸਲ ਕਹਾਣੀ...ਛੜਾ ਤੋਂ ਸ਼ੁਰੂ ਹੋ ਕੇ ਸ਼ੇਰ ਬੱਗਾ ਤੇ ਮੁੱਕ ਦੀ ਐ...ਹੱਸਦੇ ਰਹੋ...🤗🤗❤️😊... ਨਿੱਕਾ ਜ਼ੈਲਦਾਰ ਤੇ ਛੜਾ ਤੋਂ ਬਾਅਦ ਇੱਕ ਵਾਰ ਫਿਰ ਰੰਗਾ ਰੰਗ ਪ੍ਰੋਗਰਾਮ’ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਵੀ ਕਮੈਂਟ ਕਰਕੇ ਇਸ ਫ਼ਿਲਮ ਦੇ ਲਈ ਵਧਾਈਆਂ ਦੇ ਰਹੇ ਨੇ।
jagdeep sidhu commnets image source- instagram
ਇਸ ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਸੋਨਮ ਬਾਜਵਾ । ਜੀ ਹਾਂ ਇੱਕ ਵਾਰ ਫਿਰ ਤੋਂ ਇਹ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਇਹ ਕਾਮੇਡੀ ਫ਼ਿਲਮ ਜਗਦੀਪ ਸਿੱਧੂ ਨੇ ਹੀ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਕਰਨਗੇ।

0 Comments
0

You may also like