ਜਗਦੀਪ ਸਿੱਧੂ ਨੇ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

written by Lajwinder kaur | July 09, 2021

ਪੰਜਾਬੀ ਫ਼ਿਲਮੀ ਜਗਤ ਦੇ ਮਸ਼ਹੂਰ ਡਾਇਰੈਕਟਰ ਤੇ ਲੇਖਕ ਜਗਦੀਪ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਫ਼ਿਲਮ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ । ਜੀ ਹਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਨਵੀਂ ਪੰਜਾਬੀ ਫ਼ਿਲਮ ‘ਸ਼ੇਰ ਬੱਗਾ’ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗੀ।

ammy virk and sonam bajwa and jagdeep sidhu image source- instagram

ਹੋਰ ਪੜ੍ਹੋ : ਗਾਇਕਾ ਅਨਮੋਲ ਗਗਨ ਮਾਨ ਬਣੀ ਭੂਆ, ਆਪਣੀ ਨਵਜੰਮੀ ਭਤੀਜੀ ਦੇ ਨਾਲ ਤਸਵੀਰ ਸਾਂਝੀ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ

ਹੋਰ ਪੜ੍ਹੋ :  ਦੇਖੋ ਵੀਡੀਓ: ਗਾਇਕ ਨਿਰਵੈਰ ਪੰਨੂ ਦਾ ਨਵਾਂ ਗੀਤ ‘Balle Balle’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ

inside image of jagdeep sidhu image source- instagram

ਜਗਦੀਪ ਸਿੱਧੂ ਨੇ ਐਮੀ ਤੇ ਸੋਨਮ ਦੇ ਨਾਲ ਆਪਣੀ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘SHERBAGGA .... ਨਿੱਕਾ ਜ਼ੈਲਦਾਰ ਵਾਂਗੂ ਇਸ ਫ਼ਿਲਮ ਦੀ ਸਕ੍ਰਿਪਟ ਵੀ ਬਹੁਤ ਸਾਲ ਪਈ ਰਹੀ .... ਤੇ ਉਦੇ ਹੀ ਵਾਂਗੂ ਧੱਕੇ ਨਾਲ ਇਹ ਸਕ੍ਰਿਪਟ ਨੇ ਆਵਦੀ ਸਪੇਸ ਬਣਾਈ...ਤੇ ਸਾਨੂੰ ਤਿੰਨਾਂ ਨੂੰ ਫਿਰ ਇਕੱਠਾ ਕੀਤਾ’ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

sherbagga image source- instagram

ਇਨ੍ਹਾਂ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ। ਦੱਸ ਦਈਏ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਹੀ ਲਿਖਿਆ ਵੀ ਤੇ ਖੁਦ ਹੀ ਇਸ ਫ਼ਿਲਮ ਨੂੰ ਡਾਇਰੈਕਟ ਵੀ ਕਰਨਗੇ।

 

 

View this post on Instagram

 

A post shared by Jagdeep Sidhu (@jagdeepsidhu3)

 

0 Comments
0

You may also like