ਜਗਦੀਪ ਸਿੱਧੂ ਨੇ ਫ਼ਿਲਮ ‘ਸੁਫ਼ਨਾ’ ਦੀ ਕਹਾਣੀ ਲਿਖਣੀ ਕੀਤੀ ਸ਼ੁਰੂ, ਤਸਵੀਰ ਕੀਤੀ ਸਾਂਝੀ

Written by  Lajwinder kaur   |  July 24th 2019 03:52 PM  |  Updated: July 24th 2019 03:52 PM

ਜਗਦੀਪ ਸਿੱਧੂ ਨੇ ਫ਼ਿਲਮ ‘ਸੁਫ਼ਨਾ’ ਦੀ ਕਹਾਣੀ ਲਿਖਣੀ ਕੀਤੀ ਸ਼ੁਰੂ, ਤਸਵੀਰ ਕੀਤੀ ਸਾਂਝੀ

ਕਹਾਣੀਕਾਰ ਤੇ ਡਾਇਰੈਕਟਰ ਜਗਦੀਪ ਸਿੱਧੂ ਜਿਨ੍ਹਾਂ ਨੂੰ ਹੁਣ ਹਿੱਟ ਫ਼ਿਲਮ ਦੇਣ ਵਾਲੇ ਡਾਇਰੈਕਟਰ ਦੇ ਨਾਂਅ ਵੱਜੋਂ ਵੀ ਜਾਣਿਆ ਜਾਂਦਾ ਹੈ। ਉਹ ਪੰਜਾਬੀ ਇੰਡਸਟਰੀ ਦੇ ਉਹ ਹੀਰਾ ਨੇ ਜਿਨ੍ਹਾਂ ਦੀ ਲਿਖੀਆਂ ਹੋਈਆਂ ਕਹਾਣੀ ਤੇ ਡਾਇਰੈਕਟ ਕੀਤੀਆਂ ਫ਼ਿਲਮਾਂ ਵੱਡੇ ਪਰਦੇ ਉੱਤੇ ਬਾਕਮਾਲ ਕਰ ਰਹੀਆਂ ਨੇ।  ਹਾਲ ਹੀ ਜਗਦੀਪ ਸਿੱਧੂ ਦੀ ਛੜਾ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਬਾਕਮਾਲ ਦਾ ਕੰਮ ਕਰ ਦਿਖਾਈ ਹੈ।

ਹੋਰ ਵੇਖੋ:ਅੰਬਰਾਂ ਦੀ ਉੱਚਾਈਆਂ ਨੂੰ ਛੂਹ ਰਹੀ ਹੈ ਗਿੱਪੀ ਗਰੇਵਾਲ ਦੀ ‘ਅਰਦਾਸ ਕਰਾਂ’, ਕੈਨੇਡੀਅਨ ਐਂਟਰਟੇਨਮੈਂਟ ਕੰਪਨੀ ਨੇ ਕੀਤਾ ਟਵੀਟ

ਹਾਲ ਹੀ ‘ਚ ਜਗਦੀਪ ਸਿੱਧੂ ਨੇ ਆਪਣੇ ਸ਼ੋਸਲ ਮੀਡੀਆ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਸੁਫ਼ਨਾ’ ਦੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘राझॉ आखदा अ.... ऐ जहॉन सुफना... start writing...  Sufna #14feb @ammyvirk @taniazworld @jaani777 @bpraak @navvirk66 @prince71_ .. #amusicallovestory thanks for loving Qismat,, Shadaa... Surkhi Bindi on the way #30aug’

ਉਨ੍ਹਾਂ ਸੁਫ਼ਨਾ ਫ਼ਿਲਮ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਹੈ। ਐਮੀ ਵਿਰਕ ਨੇ ਬਹੁਤ ਸਮਾਂ ਪਹਿਲਾਂ ਆਪਣੇ ਫੈਨਜ਼ ਦੇ ਨਾਲ ਸੁਫ਼ਨਾ ਫ਼ਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਸੀ ਤੇ ਦੱਸਿਆ ਸੀ ਕਿ ਇਹ ਕਹਾਣੀ ਉਹਨਾਂ ਪਿਆਰ ਕਰਨ ਵਾਲਿਆਂ ਦੀ ਕਹਾਣੀ ਹੋਵੇਗੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਵੀ ਜਗਦੀਪ ਸਿੱਧੂ ਹੀ ਕਰਨਗੇ। ਸੁਫ਼ਨਾ ਫ਼ਿਲਮ 2020 ‘ਚ 14 ਫਰਵਰੀ ਯਾਨੀ ਅਗਲੇ ਸਾਲ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network