ਜਗਦੀਪ ਸਿੱਧੂ ਦੀ ਦਿਲੀ ਤਮੰਨਾ ਸੀ ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਫ਼ਿਲਮ 'ਸੁਫ਼ਨਾ' ਦਾ ਹਿੱਸਾ ਬਨਾਉਣਾ,ਇਸ ਵਜ੍ਹਾ ਕਰਕੇ ਨਹੀਂ ਹੋਇਆ ਅਜਿਹਾ

Written by  Aaseen Khan   |  September 14th 2019 03:25 PM  |  Updated: September 14th 2019 03:25 PM

ਜਗਦੀਪ ਸਿੱਧੂ ਦੀ ਦਿਲੀ ਤਮੰਨਾ ਸੀ ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਫ਼ਿਲਮ 'ਸੁਫ਼ਨਾ' ਦਾ ਹਿੱਸਾ ਬਨਾਉਣਾ,ਇਸ ਵਜ੍ਹਾ ਕਰਕੇ ਨਹੀਂ ਹੋਇਆ ਅਜਿਹਾ

ਗੁਰਨਾਮ ਭੁੱਲਰ ਦਾ ਰੋਮਾਂਟਿਕ ਗੀਤ ਪਾਗਲ ਅੱਜ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗੀਤ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਇਸ ਪਿੱਛੇ ਦੀ ਕਹਾਣੀ ਤੇ ਅਹਿਮੀਅਤ ਗੁਰਨਾਮ ਭੁੱਲਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਹੁਣ ਗੁਰਨਾਮ ਭੁੱਲਰ ਦੇ ਆਈਡਲ ਜਗਦੀਪ ਸਿੱਧੂ ਨੇ ਇਸ ਗੀਤ ਬਾਰੇ ਆਪਣੇ ਵਿਚਾਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਗੀਤ ਨੂੰ ਆਪਣੀ ਫ਼ਿਲਮ 'ਚ ਰਿਲੀਜ਼ ਕਰਨਾ ਚਾਹੁੰਦੇ ਸਨ।

ਜਗਦੀਪ ਸਿੱਧੂ ਦਾ ਕਹਿਣਾ ਹੈ,'ਸੁਫ਼ਨਾ...ਇਹ ਗੀਤ ਪ੍ਰੇਰਣਾ ਹੈ ਮੇਰੀ..ਇਸ ਸਕ੍ਰਿਪਟ ਦੀ...ਬਹੁਤ ਦਿਲੀ ਤਮੰਨਾ ਸੀ ਵੀ ਇਹ ਗਾਣਾ 'ਸੁਫ਼ਨਾ' 'ਚ ਹੋਵੇ..ਇਸ ਗਾਣੇ ਨੇ ਸਾਡੀ ਯਾਰੀ (ਗੁਰਨਾਮ ਭੁੱਲਰ) ਨੂੰ ਹੋਰ ਪੱਕਾ ਕੀਤਾ...ਸਾਨੂੰ ਇੱਕ ਦੂਜੇ ਅੱਗੇ ਹੋਰ ਵਧੀਆ ਪੇਸ਼ ਕੀਤਾ...ਪਰ ਮੇਰੀ ਸੁਫ਼ਨਾ ਤੋਂ ਪਹਿਲਾਂ ਇਹ ਗਾਣਾ ਸੁਫ਼ਨਾ ਸੀ ਬਾਈ ਜਸਵੀਰਪਾਲ ਦਾ ਪਰ ਸਿੰਘ ਜੀਤ ਬਾਈ ਕਰਕੇ ਸੁਫ਼ਨੇ 'ਚ ਐਮੀ ਵਿਰਕ ਦੇ ਕਰੈਕਟਰ ਦੇ ਨਾਲ ਜੀਤ ਆ। ਸੋ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕ। ਮੇਰੇ ਤਾਂ ਇੱਕ ਸਾਲ ਤੋਂ ਆਨ ਰਪੀਟ ਆ...ਬਾਬਾ ਸਭ ਦੇ ਸੁਫ਼ਨੇ ਪੂਰੇ ਕਰੇ'।

ਹੋਰ ਵੇਖੋ : ਗੁਰਨਾਮ ਭੁੱਲਰ ਲਈ ਬਹੁਤ ਖ਼ਾਸ ਹੈ ਉਹਨਾਂ ਦਾ ਨਵਾਂ ਗੀਤ 'ਪਾਗਲ',ਇਹ ਹੈ ਗੀਤ ਪਿੱਛੇ ਦੀ ਸਾਰੀ ਕਹਾਣੀ

ਦੱਸ ਦਈਏ ਗੁਰਨਾਮ ਭੁੱਲਰ ਦਾ ਇਹ ਗੀਤ ਪਾਗਲ ਅੱਜ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਬਲਜੀਤ ਸਿੰਘ ਦਿਓ ਵੱਲੋਂ ਗੀਤ ਦਾ ਵੀਡੀਓ ਬਣਾਇਆ ਗਿਆ ਹੈ ਅਤੇ ਸਿੰਘ ਜੀਤ ਦੇ ਬੋਲ ਹਨ ਉੱਥੇ ਹੀ ਜੀ ਗੁਰੀ ਨੇ ਸੰਗੀਤ ਤਿਆਰ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network