ਮਰਹੂਮ ਦੋਸਤ ਸਤਨਾਮ ਖੱਟੜਾ ਦੇ ਜਨਮ ਦਿਨ ‘ਤੇ ਭਾਵੁਕ ਹੋਏ ਪੰਜਾਬੀ ਗਾਇਕ ਜੱਗੀ ਖਰੌੜ, ਪੋਸਟ ਪਾ ਕੇ ਮਿੱਠੀਆਂ ਯਾਦਾਂ ਨੂੰ ਕੀਤਾ ਤਾਜ਼ਾ

written by Lajwinder kaur | February 24, 2021

ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਭਰਾ ਵਰਗੇ ਯਾਰ ਸਤਨਾਮ ਖੱਟੜਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। inside imae of jaggi and satnam ਹੋਰ ਪੜ੍ਹੋ : ਐਕਟਰ ਦਰਸ਼ਨ ਔਲਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
inside image of jaggi kharoud ਉਨ੍ਹਾਂ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਕੈਪਸ਼ਨ ‘ਚ ਮਿੱਠੀਆਂ ਯਾਦਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਨਾਲ ਹੀ ਆਪਣੀ ਤੇ ਸਤਨਾਮ ਖੱਟੜਾ ਦੀ ਤਸਵੀਰ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਵੀ ਕਮੈਂਟ ਕਰਕੇ ਸਤਨਾਮ ਖੱਟੜਾ ਨੂੰ ਯਾਦ ਕਰ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਤਨਾਮ ਦੀ ਯਾਦ 'ਚ ਬਰਥਡੇਅ ਸੈਲੀਬ੍ਰੇਟ ਕਰਦੇ ਹੋਏ ਕੇਕ ਵਾਲੀ ਵੀਡੀਓ ਵੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ। image of jaggi kharoud instagram post ਦੱਸ ਦਈਏ ਪਿਛਲੇ ਸਾਲ ਜੱਗੀ ਖਰੌੜ ਦੇ ਖ਼ਾਸ ਦੋਸਤ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਸਤਨਾਮ ਖੱਟੜਾ ਨੇ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ ‘ਤੇ ਆਪਣਾ ਨਾਂਅ ਬਣਾਇਆ ਸੀ । ਜੱਗੀ ਖਰੌੜ ਨੇ ਆਪਣੇ ਦੋਸਤ ਦੀ ਯਾਦ ਚ ਆਪਣੀ ਬਾਂਹ ਉੱਤੇ ਸਤਨਾਮ ਖੱਟੜਾ ਦੀ ਤਸਵੀਰ ਟੈਟੂ ਕਰਵਾਈ ਸੀ।  

 
View this post on Instagram
 

A post shared by Jaggi Kharoud (@jaggikharoud37)

 
 
View this post on Instagram
 

A post shared by Jaggi Kharoud (@jaggikharoud37)

0 Comments
0

You may also like