ਪੰਜਾਬੀ ਗਾਇਕ ਜੱਗੀ ਖਰੌੜ ਆਪਣੇ ਇਸ ਮਰਹੂਮ ਦੋਸਤ ਦੀ ਪਹਿਲੀ ਬਰਸੀ ‘ਤੇ ਹੋਏ ਭਾਵੁਕ, ਪੋਸਟ ਪਾ ਕੇ ਸਾਂਝਾ ਕੀਤਾ ਦੁੱਖ

written by Lajwinder kaur | August 29, 2021

ਪੰਜਾਬੀ ਐਕਟਰ ਅਤੇ ਗਾਇਕ ਜੱਗੀ ਖਰੌੜ (Jaggi Kharoud ) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੇ ਭਰਾ ਵਰਗੇ ਯਾਰ ਸਤਨਾਮ ਖੱਟੜਾ (Satnam Khattra) ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ।

actor jaggi kharoud image image source-instagram

ਹੋਰ ਪੜ੍ਹੋ : ਪਿਆਰ ਦੇ ਇਜ਼ਹਾਰ ਤੋਂ ਬਾਅਦ ਪਰਮੀਸ਼ ਵਰਮਾ ਲੈ ਕੇ ਆ ਰਹੇ ਨੇ ਰੋਮਾਂਟਿਕ ਗੀਤ ‘ਹੋਰ ਦੱਸ’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

jaggi and satnam image source-instagram

ਜੱਗੀ ਖਰੌੜ ਨੇ ਆਪਣੀ ਨਮ ਅੱਖਾਂ ਦੇ ਨਾਲ ਆਪਣੇ ਦੋਸਤ ਦੀ ਪਹਿਲੀ ਬਰਸੀ ਉੱਤੇ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਅੱਜ ਪੂਰਾ ਇੱਕ ਸਾਲ ਹੋ ਗਿਆ ਯਾਰ...ਹੁਣ ਤੱਕ ਵੀ ਵਿਸ਼ਵਾਸ ਨੀਂ ਹੁੰਦਾ ਕੇ ਤੂੰ ਸਾਡੇ ਵਿੱਚ ਨਹੀਂ ਹੈ …miss u Satnaam veere

Please come back 🙏🏻 💔💔💔’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਸਤਨਾਮ ਖੱਟੜਾ ਨੂੰ ਯਾਦ ਕਰ ਰਹੇ ਨੇ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਵੀਰ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨਦੀ ਆਈ ਨਜ਼ਰ

 

Jaggi kharoud late friend satnam khattra image source-instagram

ਦੱਸ ਦਈਏ ਸਤਨਾਮ ਖੱਟੜਾ ਨੇ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ ‘ਤੇ ਆਪਣਾ ਨਾਂਅ ਬਣਾਇਆ ਸੀ । ਪਿਛਲੇ ਸਾਲ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ। ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ। ਜੱਗੀ ਖਰੌੜ ਨੂੰ ਤਾਂ ਸਤਨਾਮ ਦੀ ਮੌਤ ਦਾ ਬਹੁਤ ਵੱਡਾ ਧੱਕਾ ਲੱਗਿਆ ਸੀ। ਜੱਗੀ ਖਰੌੜ ਨੇ ਆਪਣੇ ਦੋਸਤ ਦੀ ਯਾਦ ‘ਚ ਆਪਣੀ ਬਾਂਹ ਉੱਤੇ ਸਤਨਾਮ ਖੱਟੜਾ ਦੀ ਤਸਵੀਰ ਦਾ ਟੈਟੂ ਵੀ ਗੁੰਦਵਾਇਆ ਹੋਇਆ ਹੈ।

0 Comments
0

You may also like