ਵਿਆਹ ਕਰਕੇ ਕਿਉਂ ਪਛਤਾਅ ਰਹੇ ਨੇ ਜੱਗੀ ਖਰੌੜ, ਦੇਖੋ ਵੀਡੀਓ

written by Lajwinder kaur | January 25, 2019

ਵੱਖਰੇ ਸਵੈਗ ਵਾਲੇ ਜੱਗੀ ਖਰੌੜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਟੈਲੇਂਟਿਡ ਅਦਾਕਾਰ ਅਤੇ ਗਾਇਕ ਹਨ ਤੇ ਉਹ ਆਪਣੀਆਂ ਮੁੱਛਾਂ ਕਰ ਕੇ ਬੜੇ ਪ੍ਰਸਿੱਧ ਹਨ। ਇਸ ਵਾਰ ਜੱਗੀ ਖਰੌੜ ਆਪਣੇ ਫੈਨਜ਼ ਦੇ ਲਈ ਨਵਾਂ ਗੀਤ ‘ਵਿਆਹ ਕਰਤਾ’ ਲੈ ਕੇ ਪੇਸ਼ ਹੋਏ ਨੇ। ਇਸ ਗੀਤ ਨਾਲ ਕਮਲ ਖੰਗੂਰਾ ਨੇ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵਾਪਸੀ ਕੀਤੀ ਹੈ, ਜਿਹਨਾਂ ਨੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਸੀ। ਗੀਤ ‘ਚ ਕਮਲ ਖੰਗੂਰਾ ਦੀ ਅਦਾਕਾਰੀ ਨੇ ਸਰੋਤਿਆਂ ਦੇ ਦਿਲ ਜਿੱਤ ਲਏ ਨੇ।

ਹੋਰ ਵੇਖੋ: ਜੁਬਿਨ ਨੌਟਿਆਲ ਦਾ ‘ਏ ਮੇਰੇ ਦੇਸ਼’ ਗੀਤ ਸੁਣ ਕੇ ਰੰਗੇ ਜਾਵੋਗੇ ਦੇਸ਼ ਭਗਤੀ ਦੇ ਰੰਗ ‘ਚ, ਦੇਖੋ ਵੀਡੀਓ

ਪੰਜਾਬੀ ਸਿੰਗਰ ਜੱਗੀ ਖਰੌੜ ਆਪਣਾ ਨਵਾਂ ਗੀਤ ‘ਵਿਆਹ ਕਰਤਾ’ ਜਿਸ ‘ਚ ਛੋਟੀ ਉਮਰ ‘ਚ ਕੀਤੇ ਗਏ ਵਿਆਹ ਦੇ ਦਰਦ ਨੂੰ ਬੜੇ ਇਹ ਮਜ਼ਾਕੀਆ ਅੰਦਾਜ਼ ਦੇ ਨਾਲ ਪੇਸ਼ ਕੀਤਾ ਹੈ। ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਹ ਵੀ ਬਹੁਤ ਸ਼ਾਨਦਾਰ ਤੇ ਪੂਰੇ ਵਿਆਹ ਦੇ ਮਾਹੌਲ ਵਾਲੀ ਬਣਾਈ ਗਈ ਹੈ। ਹਰ ਵਾਰ ਦੀ ਤਰ੍ਹਾਂ ਜੱਗੀ ਖਰੌੜ ਦਾ ਇਹ ਗੀਤ ਬੀਟ ਸੌਂਗ ਹੈ। ਵੀਡੀਓ 'ਚ ਪੰਜਾਬੀ ਸਿੰਗਰ ਜੱਗੀ ਖਰੌੜ ਤੇ ਅਦਾਕਾਰਾ ਕਮਲ ਖੰਗੂਰਾ ਦੋਵੇਂ ਹੀ ਬਹੁਤ ਸੋਹਣੇ ਲੱਗ ਰਹੇ ਨੇ ਤੇ ਮਸਤੀ ਕਰਦੇ ਨਜ਼ਰ ਆ ਰਹੇ ਨੇ। ‘ਵਿਆਹ ਕਰਤਾ’ ਗੀਤ ਦੇ ਬੋਲ ਪਾਰਸ ਨੇ ਲਿਖੇ ਨੇ ਤੇ ਮਿਊਜ਼ਿਕ ਰੌਕਸ ਏ ਨੇ ਦਿੱਤਾ ਹੈ। ਇਸ ਗੀਤ ਨੂੰ ਐਂਜਲ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਲੋਕਾਂ ਨੂੰ ਇਹ ਗੀਤ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਜਿਸ ਕਰਕੇ ਇਹ ਗੀਤ ਟ੍ਰੈਂਡਿੰਗ ‘ਚ ਚੱਲ ਰਿਹਾ ਹੈ। ਜੱਗੀ ਖਰੌੜ ਇਸ ਤੋਂ ਪਹਿਲਾਂ 'ਬੈਕ ਟੁ ਚੰਡੀਗੜ੍ਹ', 'ਪਿੰਡਾਂ ਵਾਲੀ ਮੱਤ' ਆਦਿ ਗੀਤਾਂ  ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਨੇ।

 

You may also like