ਤਸਵੀਰ ‘ਚ ਨਜ਼ਰ ਆ ਰਿਹਾ ਇਹ ਨਿੱਕਾ ਬੱਚਾ, ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦਾ ਨਾਮੀ ਐਕਟਰ, ਕੀ ਤੁਸੀਂ ਪਹਿਚਾਣਿਆ?

written by Lajwinder kaur | April 19, 2021 03:07pm

ਕੀ ਤੁਸੀਂ ਇਸ ਤਸਵੀਰ 'ਚ ਨਜ਼ਰ ਆ ਰਹੇ ਇਸ ਨਿੱਕੇ ਬੱਚੇ ਨੂੰ ਪਹਿਚਾਣ ਪਾਏ ਹੋ। ਜੀ ਹਾਂ ਜੇ ਤੁਸੀਂ ਸੋਚ ਰਹੇ ਹੋ ਕਿ ਇਹ ਜਗਜੀਤ ਸੰਧੂ (Jagjeet Sandhu) ਹੈ ਤਾਂ ਤੁਸੀਂ ਸਹੀ ਹੋ।

jagjit sandhu image at instagram Image Source: instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਪਿਤਾ ਤੇ ਭਰਾ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

inside image of jagjeet sandhu facebook

ਜੀ ਹਾਂ ਇਹ ਪੰਜਾਬੀ ਸਿਨੇਮਾ ਜਗਤ ਦੇ ਨਾਮੀ ਐਕਟਰ ਜਗਜੀਤ ਸੰਧੂ ਹੀ ਹੈ। ਕਿਸੇ ਨੂੰ ਕੀ ਪਤਾ ਸੀ ਤਸਵੀਰ 'ਚ ਨਜ਼ਰ ਆ ਰਿਹਾ ਇਹ ਛੋਟਾ ਬੱਚੇ ਆਪਣੀ ਅਦਾਕਾਰੀ ਦੇ ਨਾਲ ਹਰ ਇੱਕ ਦਾ ਦਿਲ ਛੂਹਵੇਗਾ।

image of jagjeet sandhu Image Source: instagram

ਇਸ ਤਸਵੀਰ ਨੂੰ ਜਗਜੀਤ ਸੰਧੂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਸਾਂਝੀ ਕਰਦੇ ਹੋਏ ਲਿਖਿਆ ਹੈ- 'ਐਕਟਰ ਸਾਬ, ਬਚਪਨ ਤੋਂ ਹੀ clear  ਸਨ ਕੇ ਬਣਨਾ ਕੀ ਆ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ammy virk and jagjit sandhu Image Source: instagram

ਜੇ ਗੱਲ ਕਰੀਏ ਜਗਜੀਤ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਪੰਜਾਬੀ ਫ਼ਿਲਮਾਂ ਚ ਬਾਕਮਾਲ ਦੇ ਰੋਲ ਨਿਭਾ ਚੁੱਕੇ ਨੇ। ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ ਸੁਫਨਾ ਚ ਨਜ਼ਰ ਆਏ ਸੀ। ਪਿਛਲੇ ਸਾਲ ਉਨ੍ਹਾਂ ਨੇ ਵੈੱਬ ਸੀਰੀਜ਼ ‘ਪਾਤਾਲ ਲੋਕ’ ਚ ਆਪਣੇ ਦਮਦਾਰ ਕਿਰਦਾਰ ਦੇ ਨਾਲ ਹਰ ਇੱਕ ਦੇ ਦਿਲ ਤੇ ਛਾਪ ਛੱਡਣ ਚ ਕਾਮਯਾਬ ਰਹੇ । ਇਸ ਤੋਂ ਇਲਾਵਾ ਉਹ ਅਦਾਕਾਰ ਮਹੇਸ਼ ਮਾਂਜਰੇਕਰ ਦੇ ਨਾਲ ਬਾਲੀਵੁੱਡ ਫ਼ਿਲਮ ਟੈਕਸੀ ਨੰਬਰ 24 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

You may also like