ਜਗਜੀਤ ਸੰਧੂ ਨੇ ਸਾਂਝੀਆਂ ਕੀਤੀਆਂ ਆਪਣੀ ਗੰਭੀਰ ਲੁੱਕ ਦੇ ਨਾਲ ਸਟਾਈਲਿਸ਼ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

written by Lajwinder kaur | July 01, 2021

ਪੰਜਾਬੀ ਫ਼ਿਲਮੀ ਜਗਤ ਦੇ ਬਾਕਮਾਲ ਐਕਟਰ ਜਗਜੀਤ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਨਵੀਂ ਲੁੱਕ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

image of jagjeet sandhu image source- instagram

ਹੋਰ ਪੜ੍ਹੋ : ਸਿੰਮੀ ਚਾਹਲ ਨੂੰ ਯਾਦ ਆਈ ਆਪਣੀ ਸਹੇਲੀਆਂ ਦੀ, ਪੋਸਟ ਪਾ ਕੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂਹੋਰ ਪੜ੍ਹੋ :  ਗਾਇਕ ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਪਾਕੀਜ਼ਗੀ’ ਦੀ ਸ਼ਾਨਦਾਰ ਫਰਸਟ ਲੁੱਕ ਆਈ ਸਾਹਮਣੇ

actor jagjeet sandhu image source- instagram

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- 'ਕਿੱਥੇ ਦੱਬਦਾ 🤟🏻’ । ਇਨ੍ਹਾਂ ਤਸਵੀਰਾਂ ‘ਚ ਉਹ ਗੰਭੀਰ ਲੁੱਕ ‘ਚ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਤੇ ਕਲਾਕਾਰਾਂ ਵੱਲੋਂ ਇਸ ਪੋਸਟ ਉੱਤੇ ਖੂਬ ਕਮੈਂਟ ਕੀਤੇ ਜਾ ਰਹੇ ਨੇ। ਉਨ੍ਹਾਂ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ।

jagjeet image source- instagram

ਜੇ ਗੱਲ ਕਰੀਏ ਜਗਜੀਤ ਸੰਧੂ ਦੇ ਕੰਮ ਦੀ ਤਾਂ ਉਹ ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੌਕੀ ਮੈਂਟਲ, ਕਿੱਸਾ ਪੰਜਾਬ, ਰੱਬ ਦਾ ਰੇਡੀਓ, ਛੜਾ ਅਤੇ ਸੱਜਣ ਸਿੰਘ ਰੰਗਰੂਟ, ਸੁਫਨਾ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਨੇ । ਪੰਜਾਬੀ ਫ਼ਿਲਮ ‘ਉੱਨੀ ਇੱਕੀ’ ‘ਚ ਉਹ ਬਤੌਰ ਹੀਰੋ ਨਜ਼ਰ ਆਏ ਸੀ । ਜਗਜੀਤ ਸੰਧੂ ਅਖੀਰਲੀ ਵਾਰ ਵੈੱਬ ਸੀਰੀਜ਼ ‘ਪਾਤਾਲ ਲੋਕ’ ‘ਚ ਆਪਣੇ ਦਮਦਾਰ ਰੋਲ ‘ਚ ਨਜ਼ਰ ਆਏ ਸੀ।

 

0 Comments
0

You may also like