Reported by: PTC Punjabi Desk | Edited by: Rajan Sharma  |  October 17th 2018 09:11 AM |  Updated: October 17th 2018 09:11 AM

ਬਾਲੀਵੁੱਡ ‘ਚ ਇਸ ਸਮੇਂ ਸਟਾਰ ਕਿਡਸ ਦਾ ਦੌਰ ਚੱਲ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਜਾਨ੍ਹਵੀ ਕਪੂਰ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਹੁਣ ਉਸ ਦੀ ਛੋਟੀ ਭੈਣ ਖੁਸ਼ੀ ਕਪੂਰ ਵੀ ਬਾਲੀਵੁੱਡ ਐਂਟਰੀ ਲਈ ਤਿਆਰੀ ਹੈ।

janhvi and khushi kapoor

ਜਾਨ੍ਹਵੀ ਆਪਣੇ ਡੈਬਿਊ ਤੋਂ ਬਾਅਦ ਫੈਸ਼ਨ ਆਈਕਨ ਵੀ ਬਣ ਗਈ ਹੈ। ਹੁਣ ਦੋਵੇਂ ਭੈਣਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਉਨ੍ਹਾਂ ਦੀ ਚੰਗੀ ਬਾਉਂਡਿੰਗ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਖੁਸ਼ੀ ਅੱਧੀ ਰਾਤ ਨੂੰ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਹਾਲ ਹੀ ‘ਚ ਜਾਨ੍ਹਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ।ਜਾਨ੍ਹਵੀ ਵੱਲੋਂ ਸ਼ੇਅਰ ਇੰਸਟਾ ਵੀਡੀਓ ‘ਚ ਖੁਸ਼ੀ ਵੱਖਰੇ ਅੰਦਾਜ਼ ‘ਚ ਵਰਕਆਉਟ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਵੀਡੀਓ ‘ਚ ਜਾਨ੍ਹਵੀ ਆਪਣੀ ਛੋਟੀ ਭੈਣ ਦੀ ਪਿੱਠ ‘ਤੇ ਬੈਠੀ ਨਜ਼ਰ ਆ ਰਹੀ ਹੈ ਤੇ ਖੁਸ਼ੀ ਪੁਸ਼ਅੱਪਸ ਕਰ ਰਹੀ ਹੈ। ਦੋਵੇਂ ਭੈਣਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ।

https://www.instagram.com/p/Bo2EKehgZ04/?taken-by=janhviandkhushi

ਇਸ ਤੋਂ ਇਲਾਵਾ ਜਾਨ੍ਹਵੀ ਰਣਵੀਰ ਸਿੰਘ ਨਾਲ ਫ਼ਿਲਮ ‘ਤੱਖ਼ਤ’ ‘ਚ ਨਜ਼ਰ ਆਵੇਗੀ ਜੋ 2020 ‘ਚ ਰਿਲੀਜ਼ ਹੋਣੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network