ਚੰਡੀਗੜ੍ਹ ਦੇ ਮਸ਼ਹੂਰ ਢਾਬੇ ‘ਤੇ ਜਾਨਹਵੀ ਕਪੂਰ ਨੇ ਲਿਆ ਪੰਜਾਬੀ ਖਾਣੇ ਦਾ ਅਨੰਦ, ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ

Written by  Lajwinder kaur   |  November 13th 2019 05:23 PM  |  Updated: November 13th 2019 05:28 PM

ਚੰਡੀਗੜ੍ਹ ਦੇ ਮਸ਼ਹੂਰ ਢਾਬੇ ‘ਤੇ ਜਾਨਹਵੀ ਕਪੂਰ ਨੇ ਲਿਆ ਪੰਜਾਬੀ ਖਾਣੇ ਦਾ ਅਨੰਦ, ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ

ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਜੋ ਕਿ ਏਨੀਂ ਦਿਨੀਂ ਆਪਣੀ ਅਗਲੇ ਫ਼ਿਲਮੀ ਪ੍ਰੋਜੈਕਟ ਦੇ ਚੱਲਦੇ ਪੰਜਾਬ ਆਏ ਹੋਏ ਨੇ। ਜੀ ਹਾਂ ਉਹ ਅਦਾਕਾਰ ਕਾਰਤਿਕ ਆਰੀਅਨ ਦੇ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦੋਸਤਾਨਾ 2 ਦੀ ਸ਼ੂਟਿੰਗ ਕਰ ਰਹੇ ਹਨ। ਇਸੇ ਦੌਰਾਨ ਉਹ ਚੰਡੀਗੜ੍ਹ ਸ਼ਹਿਰ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬੀ ਢਾਬੇ ਉੱਤੇ ਆਪਣੀ ਟੀਮ ਦੇ ਨਾਲ ਪੰਜਾਬੀ ਖਾਣੇ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

 

View this post on Instagram

 

An Evening in Dhaba With Friends??? #JanhviKapoor is surely having fun between her shoot in #chandigarh

A post shared by Manav Manglani (@manav.manglani) on

ਹੋਰ ਵੇਖੋ:ਹਾਰਡੀ ਸੰਧੂ ਨੇ ਪਤਨੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਪਿਆਰ ਦੇ ਜਜ਼ਬਾਤਾਂ ਨੂੰ ਪੋਸਟ ਰਾਹੀਂ ਕੀਤਾ ਬਿਆਨ

ਜਾਹਨਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਵੀ ਆਪਣੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਜੀ ਹਾਂ ਉਹ ਚੰਡੀਗੜ੍ਹ ਦੇ ਮਸ਼ਹੂਰ ਪਾਲ ਢਾਬੇ ਉੱਤੇ ਪੰਜਾਬੀ ਖਾਣੇ ਦਾ ਅਨੰਦ ਲੈਂਦੇ ਹੋਏ ਦਿਖ ਰਹੇ ਹਨ। ਇਸ ਤੋਂ  ਪਹਿਲਾਂ ਉਹ ਅੰਮ੍ਰਿਤਸਰ ਸ਼ਹਿਰ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਅੰਮ੍ਰਿਤਸਰ ਦੇ ਮਸ਼ੂਹਰ ਥਾਵਾਂ ਉੱਤੇ ਖਾਣੇ ਦਾ ਅਨੰਦ ਲਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network