ਜਾਨ੍ਹਵੀ ਕਪੂਰ ਦੀਆਂ ਨਵੀਆਂ ਤਸਵੀਰਾਂ ਬਣੀਆਂ ਚਰਚਾ ‘ਚ, Bold ਅੰਦਾਜ਼ ਨੇ ਉਡਾਏ ਦਰਸ਼ਕਾਂ ਦੇ ਹੋਸ਼

written by Lajwinder kaur | December 15, 2021

ਜਾਨ੍ਹਵੀ ਕਪੂਰ (janhvi kapoor) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਹ ਆਪਣੀ ਨਵੀਂ ਬੋਲਡ ਤਸਵੀਰਾਂ ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦਾ ਤਾਪਮਾਨ ਵਧਾਉਂਦੇ ਹੋਏ ਆਪਣੀ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ : ਲਓ ਜੀ ਵੈਡਿੰਗ ਸੀਜ਼ਨ ਲਈ ਗਾਇਕ ਰੌਸ਼ਨ ਪ੍ਰਿੰਸ ਵੀ ਲੈ ਕੇ ਆਏ ਨੇ ਆਪਣਾ ਨਵਾਂ ਗੀਤ ‘ਜੋੜੀ’, ਹਰ ਇੱਕ ਨੂੰ ਨੱਚਣ ਲਈ ਕਰ ਰਿਹਾ ਹੈ ਮਜ਼ਬੂਰ,ਦੇਖੋ ਵੀਡੀਓ

inside image of janhvi kapoor

ਜਾਨ੍ਹਵੀ ਕਪੂਰ ਅਕਸਰ ਆਪਣਾ ਫੋਟੋਸ਼ੂਟ ਕਰਵਾਉਂਦੀ ਹੈ। ਇਸ ਸਿਲਸਿਲੇ ਵਿੱਚ, ਹਾਲ ਹੀ ਵਿੱਚ ਉਸਨੇ ਇੱਕ ਹੋਰ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। । ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਗੋਲਡਨ ਸਟੇਟ ਆਫ ਮਨ' । ਉਨ੍ਹਾਂ ਨੇ ਗੋਲਡਨ ਰੰਗ ਦੀ ਹੌਟ ਡਰੈੱਸ ਪਾਈ ਹੋਈ ਹੈ ਜਿਸ ‘ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਅਵਤਾਰ ਕਾਫੀ ਪਸੰਦ ਆ ਰਿਹਾ ਹੈ। ਕੰਨਾਂ 'ਚ ਖੂਬਸੂਰਤ ਈਅਰ ਰਿੰਗ ਅਤੇ ਖੁੱਲ੍ਹੇ ਵਾਲਾਂ 'ਚ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਬੁੱਲ੍ਹਾਂ 'ਤੇ ਨਿਊਡ ਲਿਪਸਟਿਕ ਵੀ ਲਗਾਈ ਹੋਈ ਹੈ।

ਹੋਰ ਪੜ੍ਹੋ : ਜਰਸੀ ਫ਼ਿਲਮ ਦਾ ਨਵਾਂ ਗੀਤ ‘Maiyya Mainu’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਾਹਿਦ ਕੂਪਰ ਤੇ ਮ੍ਰਿਣਾਲ ਠਾਕੁਰ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓੋ

Janhvi-Kapoor-Khushi Image Source: Instagram

ਜਾਨ੍ਹਵੀ ਕਪੂਰ ਨੇ ਬਹੁਤ ਘੱਟ ਸਮੇਂ 'ਚ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਅਦਾਕਾਰਾ ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਜਿਸ ‘ਚ ਗੂੰਜਨ ਸਕਸੈਨਾ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਰਾਜ ਕੁਮਾਰ ਰਾਓ ਦੇ ਨਾਲ ਆਈ ‘ਰੂਹੀ’ ਫ਼ਿਲਮ ‘ਚ ਵੀ ਉਸ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਸੀ । ਇਹ ਫ਼ਿਲਮ ਹੌਰਰ ਫ਼ਿਲਮ ਸੀ । ਆਉਣ ਵਾਲੇ ਸਮੇਂ 'ਚ ਉਹ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

 

View this post on Instagram

 

A post shared by Janhvi Kapoor (@janhvikapoor)

You may also like