
Jannat Zubair get trolled: ਟੀਵੀ ਦੀ ਮਸ਼ਹੂਰ ਅਦਾਕਾਰਾ ਜਨੰਤ ਜ਼ੁਬੈਰ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਜਨੰਤ ਦੇ ਲੱਖਾਂ ਫੈਨਜ਼ ਹਨ। ਜਨੰਤ ਜਦੋਂ ਵੀ ਆਪਣੀ ਕੋਈ ਤਸਵੀਰ ਜਾਂ ਵੀਡੀਓ ਸ਼ੇਅਰ ਕਰਦੀ ਹੈ ਤਾਂ ਵਾਇਰਲ ਹੋ ਜਾਂਦੀ ਹੈ ਪਰ ਹਾਲ ਹੀ ਵਿੱਚ ਜਨੰਤ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਜਾਣਦੇ ਹਾਂ ਕਿਉਂ।

ਹਾਲ ਹੀ ਵਿੱਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਠਾਨ' ਦਾ ਗੀਤ 'ਬੇਸ਼ਰਮ ਰੰਗ' ਰਿਲੀਜ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ 'ਚ ਘਿਰਿਆ ਹੋਇਆ ਹੈ। ਇੱਕ ਪਾਸੇ ਜਿੱਥੇ ਗੀਤ 'ਚ ਦੀਪਿਕਾ ਪਾਦੂਕੋਣ ਦੀ ਬਿਕਨੀ 'ਚ ਭਗਵੇਂ ਰੰਗ 'ਤੇ ਖੂਬ ਹੰਗਾਮਾ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਸ ਗੀਤ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਇਸ 'ਤੇ ਰੀਲਜ਼ ਕਰ ਰਹੇ ਹਨ। '

ਬੇਸ਼ਰਮ ਰੰਗ' ਗੀਤ 'ਤੇ ਕਾਫੀ ਲੋਕ ਰੀਲ ਬਣਾ ਰਹੇ ਹਨ। ਇਸ ਮਾਮਲੇ 'ਚ ਛੋਟੇ ਪਰਦੇ ਦੀਆਂ ਅਭਿਨੇਤਰੀਆਂ ਵੀ ਪਿੱਛੇ ਨਹੀਂ ਹਨ। ਕਈ ਟੀਵੀ ਅਭਿਨੇਤਰੀਆਂ ਤੋਂ ਬਾਅਦ ਜੰਨਤ ਜ਼ੁਬੈਰ ਰਹਿਮਾਨੀ ਨੇ ਇਸ ਗੀਤ 'ਤੇ ਡਾਂਸ ਦੀ ਵੀਡੀਓ ਬਨਾਉਣ ਨੂੰ ਲੈ ਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਅਤੇ ਲੋਕ ਉਸ ਨੂੰ ਬੁਰਾ-ਭਲਾ ਕਹਿ ਰਹੇ ਹਨ।
ਵਾਇਰਲ ਹੋਈ ਇਸ ਵੀਡੀਓ ਦੇ ਵਿੱਚ ਜੰਨਤ ਬਲੈਕ ਸਟ੍ਰੈਪਲੇਸ ਡਰੈੱਸ 'ਚ 'ਬੇਸ਼ਰਮ ਰੰਗ' ਗੀਤ ਦਾ ਹੁੱਕ ਸਟੈਪ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਕੁਝ ਲੋਕ ਜੰਨਤ ਦਾ ਡਾਂਸ ਪਸੰਦ ਕਰ ਰਹੇ ਹਨ, ਜਦੋਂ ਕਿ ਕੁਝ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤੀ ਪੁਰਾਣੇ ਦਿਨਾਂ ਦੀ ਵੀਡੀਓ, ਕਿਹਾ- ਇੱਥੋਂ ਸਫਰ ਦੀ ਕੀਤੀ ਸੀ ਸ਼ੁਰੂਆਤ
ਸੋਸ਼ਲ ਮੀਡੀਆ ਯੂਜ਼ਰਸ ਜੰਨਤ ਜ਼ੁਬੈਰ ਨੂੰ ਧਰਮ ਦੇ ਨਾਂ 'ਤੇ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕਿਰਪਾ ਕਰਕੇ ਸਾਡੇ ਖ਼ੂਬਸੂਰਤ ਧਰਮ ਇਸਲਾਮ ਨੂੰ ਖ਼ਰਾਬ ਨਾ ਕਰੋ, ਅੱਲ੍ਹਾ ਤੋਂ ਡਰੋ', ਜਦੋਂਕਿ ਦੂਜੇ ਨੇ ਲਿਖਿਆ, 'ਇਹ ਸ਼ੁੱਕਰਵਾਰ ਹੈ, ਕੁਝ ਸ਼ਰਮ ਕਰੋ।' ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ, 'ਤੁਹਾਡਾ ਨਾਮ ਤੁਹਾਡੇ ਕੰਮ 'ਤੇ ਢੁੱਕਦਾ ਨਹੀਂ' ਲੋਕ ਇਸ ਤਰ੍ਹਾਂ ਦੇ ਕਮੈਂਟ ਕਰਕੇ ਜੰਨਤ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।
View this post on Instagram