ਜਪਜੀ ਖਹਿਰਾ ਨੇ ‘ਬੰਦ ਦਰਵਾਜ਼ੇ’ ਗੀਤ ਉੱਤੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਅਦਾਕਾਰਾ ਦਾ ਇਹ ਵੀਡੀਓ

written by Lajwinder kaur | September 10, 2021

ਪੰਜਾਬੀ ਇੰਡਸਟਰੀ  ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ  (Japji Khaira )ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਹੁਣ ਉਸ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਅਮਰਿੰਦਰ ਗਿੱਲ ਦੇ ਨਵੇਂ ਗੀਤ ਬੰਦ ਦਰਵਾਜ਼ੇ ਉੱਤੇ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :  ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਗਾਇਕ ਯੋ ਗੋਲਡ ਈ ਗਿੱਲ ਦਾ ਨਵਾਂ ਗੀਤ ‘Miss Kardi’

Japji Image Source -Instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਤੂੰ ਨੂਰ ਏ ਸਾਹ ਵਰਗਾ..ਪੀਰਾਂ ਦੀ ਦੁਆ ਵਰਗਾ..ਕੋਈ ਅੱਖਰ ਜੁੜਿਆ ਨੀਂ...ਸੋਹਣਾ ਤੇਰੇ ਨਾਂਅ ਵਰਗਾ’ । ਉਨ੍ਹਾਂ ਨੇ ਕਾਲੇ ਰੰਗ ਦਾ ਪਟਿਆਲਾ ਸ਼ਾਹੀ ਸ਼ੂਟ ਪਾਇਆ ਹੋਇਆ ਹੈ ਤੇ ਆਪਣੀ ਕਾਤਿਲ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਦੇ ਦਿਲ ਉੱਤੇ ਕਹਿਰ ਢਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ‘ਚ ਉਨ੍ਹਾਂ ਦਾ ਦੇਸੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕੋਈ ਮੇਕਅੱਪ ਵੀ ਨਹੀਂ ਕੀਤਾ ਹੋਇਆ ਸਗੋਂ ਪੈਰਾਂ ‘ਚ ਵੀ ਆਮ ਘਰ ‘ਚ ਪਾਉਂਣ ਵਾਲੀ ਚੱਪਲ ਹੀ ਪਾਈ ਹੋਈ ਹੈ। ਦਰਸ਼ਕਾਂ ਨੂੰ ਆਪਣੀ ਅਦਾਕਾਰਾ ਦਾ ਇਹ ਕੂਲ ਅੰਦਾਜ਼ ਕਾਫੀ ਭਾਅ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਹੋਰ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲਾ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਜਵਾਨੀ 1984 ਤੋਂ 2021’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of japji khaira-min Image Source -Instagram

ਜੇ ਗੱਲ ਕਰੀਏ ਜਪਜੀ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ਜਗਤ ਦੀ ਨਾਮੀ ਐਕਟਰੈੱਸ ਨੇ । ਜਿਨ੍ਹਾਂ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਗੀਤਾਂ ‘ਚ ਵੀ ਬਤੌਰ ਮਾਡਲ ਦਿਖਾਈ ਦੇ ਚੁੱਕੀ ਹੈ । ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ ‘ਜੋਰਾ ਅਧਿਆਇ -2’ ‘ਚ ਦਮਦਾਰ ਕਿਰਦਾਰ ‘ਚ ਨਜ਼ਰ ਆਈ ਸੀ । ਬਹੁਤ ਜਲਦ ਉਹ ਦੇਵ ਖਰੌੜ ਦੇ ਨਾਲ ‘ਡਾਕੂਆਂ ਦਾ ਮੁੰਡਾ 2’ ‘ਚ ਨਜ਼ਰ ਆਵੇਗੀ।

 

View this post on Instagram

 

A post shared by Japji Khaira (@thejapjikhaira)

0 Comments
0

You may also like