
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਬੀਰ ਸਿੰਘ (Bir Singh) ਨੂੰ ਸ਼ਗਨਾਂ (Shagun) ਦੀਆਂ ਵਧਾਈਆਂ ਮਿਲ ਰਹੀਆਂ ਹਨ । ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਜਸਬੀਰ ਜੱਸੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਅੰਬਰ ਵਸ਼ਿਸ਼ਟ ਅਤੇ ਸੈਵੀਨਾ ਦੀ ਆਵਾਜ਼ ‘ਚ ਫ਼ਿਲਮ ‘ਤੇਰੇ ਲਈ’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼
ਬੀਰ ਸਿੰਘ ਦਾ ਬੀਤੇ ਦਿਨੀਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਗਾਇਕ ਅਨੀਤਾ ਦੇਵਗਨ ਦੇ ਘਰ ਵਿਆਹ ਦੀ ਮਠਿਆਈ ਦੇਣ ਦੇ ਲਈ ਪਹੁੰਚਿਆ ਸੀ । ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਹੋਰ ਪੜ੍ਹੋ : ਗਾਇਕ ਸੁਲਤਾਨ ਸਿੰਘ ਦੀ ਆਵਾਜ਼ ‘ਚ ਨਵਾਂ ਗੀਤ ‘ਲਕੀਰਾਂ’ ਰਿਲੀਜ਼
ਬੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਗੀਤਾਂ ਦੇ ਬੋਲ ਉਨ੍ਹਾਂ ਨੇ ਲਿਖੇ ਹਨ । ਬੀਰ ਸਿੰਘ ਬਤੌਰ ਜੱਜ ਪੀਟੀਸੀ ਪੰਜਾਬੀ ਦੇ ਕਈ ਸ਼ੋਅ ‘ਚ ਨਜ਼ਰ ਆ ਚੁੱਕੇ ਹਨ ।ਆਪਣੀ ਮਿੱਠੀ ਆਵਾਜ਼ ਦੇ ਨਾਲ ਉਹ ਹਮੇਸ਼ਾ ਹੀ ਸਰੋਤਿਆਂ ਨੂੰ ਕੀਲਣ ‘ਚ ਕਾਮਯਾਬ ਰਹੇ ਹਨ ।
Image Source : Instagramਉਨ੍ਹਾਂ ਦੇ ਲਿਖਿਆ ਹਰ ਗੀਤ ਹਿੱਟ ਹੁੰਦਾ ਹੈ । ਪੰਜਾਬੀ ਇੰਡਸਟਰੀ ਦਾ ਇਹ ਪ੍ਰਸਿੱਧ ਕਲਾਕਾਰ ਜਲਦ ਹੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ । ਜਿਸ ਲਈ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।
View this post on Instagram