ਦਿਲਾਂ ਨੂੰ ਸਕੂਨ ਦੇ ਰਿਹਾ ਹੈ ਗਾਇਕ ਜਸਬੀਰ ਜੱਸੀ ਦਾ ‘ਹੀਰ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | July 02, 2021

ਪੰਜਾਬੀ ਗਾਇਕ ਜਸਬੀਰ ਜੱਸੀ ਜੋ ਕਿ ਆਪਣੇ ਨਵੇਂ ਗੀਤ ਹੀਰ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਨੇ। ਜੀ ਹਾਂ ਉਹ ਇਸ ਵਾਰ ਵਾਰਿਸ਼ ਸ਼ਾਹ ਦੀ ਹੀਰ ਨੂੰ ਆਪਣੇ ਅੰਦਾਜ਼ ‘ਚ ਲੈ ਕੇ ਆਏ ਨੇ। ਉਨ੍ਹਾਂ ਵੱਲੋਂ ਗਾਈ ਹੀਰ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ।

jasbir jassi new song heer image source- youtube

 

ਹੋਰ ਪੜ੍ਹੋ :  ਪ੍ਰਭ ਗਿੱਲ ਦਾ ਨਵਾਂ ਗੀਤ ‘Mera Good Luck’ ਹੋਇਆ ਰਿਲੀਜ਼, ਨਵੇਂ ਵਿਆਹੇ ਜੋੜੇ ਦੀ ਖੱਟੀ-ਮਿੱਠੀ ਨੋਕ ਝੋਕ ਨੂੰ ਬਿਆਨ ਕਰ ਰਿਹਾ ਹੈ ਇਹ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਹੋਰ ਪੜ੍ਹੋ : ‘Kareena Kapoor Khan’ ਦੇ ਫ਼ਿਲਮੀ ਜਗਤ ‘ਚ ਪੂਰੇ ਹੋਏ 21 ਸਾਲ, ਪਿਆਰੀ ਜਿਹੀ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

inside image of jasbir jassi deviqa arya image source- youtube

Daman  ਵੱਲੋਂ ਇਸ ਗੀਤ ਦਾ ਮਿਊਜ਼ਿਕ ਪ੍ਰੋਡਿਊਸ ਕੀਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਰਾਹੁਲ ਬਾਲਾ ਨੇ ਤਿਆਰ ਕੀਤਾ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਜਸਬੀਰ ਜੱਸੀ ਤੇ ਫੀਮੇਲ ਮਾਡਲ ਦੇਵਿਕਾ ਆਰੀਆ । ਇਸ ਗੀਤ ਨੂੰ JJ Musics ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

singer jasbir jassi song released image source- youtube

ਜੇ ਗੱਲ ਕਰੀਏ ਜਸਬੀਰ ਜੱਸੀ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ‘ਦਿਲ ਮੰਗਦੀ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਸਬੀਰ ਜੱਸੀ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਕ ਜਗਤ ‘ਚ ਕੰਮ ਕਰ ਰਹੇ ਨੇ। ਜਿਸ ਕਰਕੇ ਉਨ੍ਹਾਂ ਦੇ ਗੀਤਾਂ ਦੀ ਉਡੀਕ ਫੈਨਜ਼ ਬਹੁਤ ਬੇਸਬਰੀ ਦੇ ਨਾਲ ਕਰਦੇ ਰਹਿੰਦੇ ਨੇ। ਪਾਲੀਵੁੱਡ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ।

You may also like