
ਜਸਬੀਰ ਜੱਸੀ (Jasbir jassi) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਕੈਪਸ਼ਨ ਲਿਖ ਕੇ ਨਵੀਂ ਚਰਚਾ ਛੇੜ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਕੁਝ ਲੋਕਾਂ ਨੂੰ ਲੱਗ ਰਿਹਾ ਹੈ ਕਿ ਦੇਸ਼ ‘ਚ ਕਿਸੇ ਕੌਮ ਜਾਂ ਮਜ਼ਹਬ ਨੂੰ ਕਿਸੇ ਹੋਰ ਕੌਮ ਤੋਂ ਕੋਈ ਖਤਰਾ ਹੈ ।

ਹੋਰ ਪੜ੍ਹੋ : ਜਸਬੀਰ ਜੱਸੀ ਨੇ ਤਰਸੇਮ ਸਿੰਘ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਤਰਸੇਮ ਸਿੰਘ ਦੇ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ
ਮੇਰਾ ਪੱਕਾ ਯਕੀਨ ਹੈ ਕਿ ਜਦੋਂ ਤੱਕ ਇਸ ਦੇਸ਼ ਵਿੱਚ ਇੱਕ ਵੀ ਸਿੱਖ ਮੌਜੂਦ ਹੈ ਤਾਂ ਕਿਸੇ ਵੀ ਕੌਮ ਨੂੰ ਡਰਨ ਦੀ ਲੋੜ ਨਹੀਂ ਹੈ । ਜਿਵੇਂ ਮੁਗਲਾਂ ਦੇ ਮੁਕਾਬਲੇ ਉਸ ਵੇਲੇ ਸਿੱਖ ਖੜੇ ਸਨ, ਓਦਾਂ ਹੀ ਹੁਣ ਵੀ ਕਿਸੇ ‘ਤੁੇ ਉਹ ਜ਼ੁਲਮ ਨਹੀਂ ਹੋਣ ਦੇਣਗੇ’। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐੱਮਓ ਆਫਿਸ ਨੂੰ ਵੀ ਟੈਗ ਕੀਤਾ ਹੈ।

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਆਪਣੇ ਪਿੰਡ ਦੀ ਝਲਕ ਕੀਤੀ ਸਾਂਝੀ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਜਸਬੀਰ ਜੱਸੀ ਨੇ ਬੀਤੇ ਦਿਨੀਂ ਵੀ ਪੰਜਾਬ ਦੇ ਮਰਹੂਮ ਡੀਜੀਪੀ ਕੇਪੀਐੱਸ ਗਿੱਲ ਦੇ ਬਾਰੇ ਵੀ ਇੱਕ ਬਿਆਨ ਦਿੱਤਾ ਸੀ । ਜਿਸ ਤੋਂ ਬਾਅਦ ਉਹ ਕਾਫੀ ਚਰਚਾ ‘ਚ ਆਏ ਸਨ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਲੋਕ ਗੀਤ ਹੋਣ, ਸੂਫ਼ੀ ਸੰਗੀਤ ਹੋਵੇ ਜਾਂ ਫਿਰ ਖੇਤੀ ਕਿਰਸਾਨੀ ਦੇ ਨਾਲ ਸਬੰਧਤ ਗੀਤ ਹੋਣ ਜ਼ਿੰਦਗੀ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ ।
View this post on Instagram