ਜਸਬੀਰ ਜੱਸੀ ਨੇ ਲੈਜੇਂਡ ਗਾਇਕਾ ਗੁਰਮੀਤ ਬਾਵਾ ਦਾ ਇੱਕ ਪੁਰਾਣਾ ਵੀਡੀਓ ਕੀਤਾ ਸਾਂਝਾ, ਇਸ ਉਮਰ ‘ਚ ਵੀ ਓਨੇਂ ਹੀ ਜੋਸ਼ ਦੇ ਨਾਲ ਗਾਉਂਦੀ ਸੀ ਲੋਕ ਗੀਤ ਜੁਗਨੀ

Written by  Lajwinder kaur   |  November 22nd 2021 01:50 PM  |  Updated: November 22nd 2021 01:50 PM

ਜਸਬੀਰ ਜੱਸੀ ਨੇ ਲੈਜੇਂਡ ਗਾਇਕਾ ਗੁਰਮੀਤ ਬਾਵਾ ਦਾ ਇੱਕ ਪੁਰਾਣਾ ਵੀਡੀਓ ਕੀਤਾ ਸਾਂਝਾ, ਇਸ ਉਮਰ ‘ਚ ਵੀ ਓਨੇਂ ਹੀ ਜੋਸ਼ ਦੇ ਨਾਲ ਗਾਉਂਦੀ ਸੀ ਲੋਕ ਗੀਤ ਜੁਗਨੀ

21 ਨਵੰਬਰ ਯਾਨੀ ਕਿ ਐਤਵਾਰ ਦਾ ਦਿਨ ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਬੁਰੀ ਖਬਰ ਲੈ ਕੇ ਆਇਆ ਸੀ। ਜੀ ਹਾਂ ਬੀਤੇ ਦਿਨੀਂ ਉਸ ਸਮੇਂ ਸੋਗ ਦੀ ਲਹਿਰ ਦੌੜ ਪਈ ਜਦੋਂ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ Gurmeet Bawa ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਸੀ। ਜ਼ਿਕਰਯੋਗ ਹੈ ਕਿ ਗੁਰਮੀਤ ਬਾਵਾ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਅੰਮ੍ਰਿਤਸਰ ਵਿਖੇ ਉਨ੍ਹਾਂ ਨੇ ਆਖ਼ਰੀ ਸਾਹ ਲੈਂਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨੇ ਹਰ ਇੱਕ ਦੀ ਅੱਖਾਂ ਨੂੰ ਨਮ ਕਰ ਦਿੱਤਾ। ਬਾਲੀਵੁੱਡ ਅਤੇ ਪੰਜਾਬੀ ਗਾਇਕ ਜਸਬੀਰ ਜੱਸੀ Jasbir Jassi ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਅਲਵਿਦਾ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਪੁਰਾਣਾ ਵੀਡੀਓ ਵੀ ਪੋਸਟ ਕੀਤਾ ਹੈ।

ਹੋਰ ਪੜ੍ਹੋ : ਕੰਗਨਾ ਰਣੌਤ ’ਤੇ ਲੱਗੇ ਅਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਦੇ ਇਲਜ਼ਾਮ, ਦਿੱਤਾ ਸੀ ਇਹ ਗੰਦਾ ਬਿਆਨ, ਵੀਡੀਓ ਵਾਇਰਲ

gumeet bawa passed away

ਇਸ ਵੀਡੀਓ ‘ਚ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-‘3 ਸਾਲ ਪਹਿਲਾਂ #musicsummit2018 ...Reharsal ਦੇ ਸਮੇਂ ਮੈਂ ਰਿਕਾਰਡ ਕਰ ਰਿਹਾ ਸੀ...ਗੁਰਮੀਤ ਬਾਵਾ ਜੀ ਨੂੰ, ਲਾਚੀ ਬਾਵਾ ਤੇ ਗਲੋਰੀ ਬਾਵਾ ਦੇ ਨਾਲ’ । ਇਸ ਵੀਡੀਓ ਚ ਗੁਰਮੀਤ ਬਾਵਾ ਜੀ ਲੋਕ ਗੀਤ ਜੁਗਨੀ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਦੇਖ ਸਕਦੇ ਹੋ ਇਸ ਉਮਰ ਵਿੱਚ ਵੀ ਉਹ ਗੀਤ ਨੂੰ ਉਨੇਂ ਹੀ ਜੋਸ਼ ਨਾਲ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓਜ਼ ਅਤੇ ਤਸਵੀਰਾਂ ਉਨ੍ਹਾਂ ਦੀ ਅਣਮੁੱਲੀਆਂ ਯਾਦਾਂ ਬਣਕੇ ਰਹਿ ਗਈਆਂ ਹਨ।  ਇਹ ਵੀਡੀਓ ਦੇਖ ਕੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of jasbir jassi pay tribute to gurmit bawa ji

ਹੋਰ ਪੜ੍ਹੋ: ਸਤਿੰਦਰ ਸੱਤੀ, ਦਰਸ਼ਨ ਔਲਖ ਅਤੇ ਕਈ ਹੋਰ ਕਲਾਕਾਰਾਂ ਦੀਆਂ ਅੱਖਾਂ ਹੋਈਆਂ ਨਮ, ਪੋਸਟ ਪਾ ਕੇ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ‘ਤੇ ਜਤਾਇਆ ਦੁੱਖ

ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲੇ ਹਨ। ਪੰਜਾਬੀ ਲੋਕ ਸੰਗੀਤ ’ਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ। ਪੰਜਾਬੀ ਮਿਊਜ਼ਿਕ ਜਗਤ ਦੇ ਹਰ ਕਲਾਕਾਰ ਨੇ ਗੁਰਮੀਤ ਬਾਵਾ ਜੀ ਦੇ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕੀਤਾ ਹੈ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network