ਜਸਬੀਰ ਜੱਸੀ ਨੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਤੇ ਗਾਇਕ ਮੋਹਿਤ ਚੌਹਾਨ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਤਾਰੀਫ਼ ਕਰਦੇ ਹੋਏ ਆਖੀ ਇਹ ਗੱਲ
Jasbir Jassi shares new pic: ਬਾਲੀਵੁੱਡ ਅਤੇ ਪਾਲੀਵੁੱਡ ਗਾਇਕ ਜਸਬੀਰ ਜੱਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ‘ਚ ਗਾਇਕ ਨੇ ਕੁਝ ਖ਼ਾਸ ਕਲਾਕਾਰਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਖੂਬ ਤਾਰੀਫ ਵੀ ਕੀਤੀ ਹੈ।
image source: Instagram
ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਅਤੇ ਦਿੱਗਜ ਗਾਇਕ ਮੋਹਿਤ ਚੌਹਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਤਿੰਨੋ ਕਲਾਕਾਰ ਕੈਮਰੇ ਵੱਲ ਹੱਸ ਕੇ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ।
image source: Instagram
ਜਸਬੀਰ ਜੱਸੀ ਨੇ ਕੈਪਸ਼ਨ ਵਿੱਚ ਲਿਖਿਆ ਹੈ, “ਸਟਾਰ ਤਾਂ ਕਈ ਵਾਰ ਲੋਕ ਕਿਸਮਤ ਨਾਲ ਵੀ ਬਣ ਜਾਂਦੇ ਨੇ, ਪਰ ਬੁੱਧੀਜੀਵੀ, ਚਮਕਦਾਰ ਹੋਣ ਲਈ ਮਿਹਨਤ ਕਰਨੀ ਪੈਂਦੀ ਹੈ...ਇਸ ‘ਚ ਕਿੰਨੀ ਐਨਰਜੀ ਲੱਗਦੀ ਹੈ...ਬੜੇ ਉਸਤਾਦ ਲੋਕਾਂ ਨਾਲ ਬੈਠਣਾ ਪੈਂਦਾ ਹੈ...ਨਵਾਜ਼ੂਦੀਨ ਸਿਦੀਕੀ ਤੇ ਮੋਹਿਤ ਚੌਹਾਨ ਦੋਵੇਂ ਸਟਾਰਜ਼ ਨਾਲ ਮਿਲ ਕੇ ਮਜ਼ਾ ਆ ਗਿਆ, ਇੰਨੀਂ ਕਲਾ ਤੇ ਇੰਨੀਂ ਨਿਮਰਤਾ” । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਖੂਬ ਪਿਆਰ ਲੁੱਟਾ ਰਹੇ ਹਨ।
image source: Instagram
ਜਸਬੀਰ ਜੱਸੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਦਾ ਬਾਲੀਵੁੱਡ ‘ਚ ਵੀ ਪੂਰਾ ਸਿੱਕਾ ਚੱਲਦਾ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਦੀ ਚੰਗੀ ਫੈਨ ਫਾਲਵਿੰਗ ਹੈ।
View this post on Instagram