ਅਨੂਪ ਜਲੋਟਾ ਨੇ ਸਜਾਇਆ ਸਿਹਰਾ ਤੇ ਜਸਲੀਨ ਮਠਾਰੂ ਨਜ਼ਰ ਆਈ ਦੁਲਹਣ ਦੇ ਰੂਪ ‘ਚ, ਵਾਇਰਲ ਹੋ ਰਹੀ ਹੈ ਇਹ ਨਵੀਂ ਤਸਵੀਰ

Written by  Lajwinder kaur   |  October 09th 2020 02:03 PM  |  Updated: October 09th 2020 02:03 PM

ਅਨੂਪ ਜਲੋਟਾ ਨੇ ਸਜਾਇਆ ਸਿਹਰਾ ਤੇ ਜਸਲੀਨ ਮਠਾਰੂ ਨਜ਼ਰ ਆਈ ਦੁਲਹਣ ਦੇ ਰੂਪ ‘ਚ, ਵਾਇਰਲ ਹੋ ਰਹੀ ਹੈ ਇਹ ਨਵੀਂ ਤਸਵੀਰ

ਅਨੂਪ ਜਲੋਟਾ ਤੇ ਜਸਲੀਨ ਮਠਾਰੂ ਹਮੇਸ਼ਾ ਸੁਖੀਆਂ ‘ਚ ਬਣੇ ਰਹਿੰਦੇ ਨੇ । ਦੋਵਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।jasleen 1 ਹੋਰ ਪੜ੍ਹੋ : ਕਿਸਾਨਾਂ ਦੀ ਆਵਾਜ਼ ਬਣੇ ਬੱਬਲ ਰਾਏ, ‘Jaago For Motherland’ ਗੀਤ ਦੇ ਨਾਲ ਸਰਕਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਨੌਜਵਾਨਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜਸਲੀਨ ਬਿੱਗ ਬੌਸ 12 ‘ਚ ਮਸ਼ਹੂਰ ਗਾਇਕ ਅਨੂਪ ਜਲੋਟਾ ਦੀ ਗਰਲਫੈਂਡ ਬਣ ਕੇ ਆਈ ਸੀ ਤੇ ਕਾਫੀ ਚਰਚਾ ‘ਚ ਬਣੀ ਰਹੀ ਸੀ ।

jasleen and anup

ਜਸਲੀਨ ਮਠਾਰੂ ਤੇ ਅਨੂਪ ਜਲੋਟਾ ਦੀ ਨਵੀਂ ਤਸਵੀਰ ਖੂਬ ਸੁਰਖ਼ੀਆਂ ਵਟੋਰ ਰਹੀ ਹੈ । ਇਸ ਤਸਵੀਰ ‘ਚ ਜਸਲੀਨ ਮਠਾਰੂ ਦੁਲਹਣ ਦੇ ਗੇਟਅੱਪ ‘ਚ ਤੇ ਅਨੂਪ ਜਲੋਟਾ ਦੁਲਹੇ ਦੇ ਰੂਪ ‘ਚ ਦਿਖਾਈ ਦੇ ਰਹੇ ਹਨ ।

jasleen matharu wiht anup jalota

ਜਸਲੀਨ ਮਠਾਰੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਇਹ ਤਸਵੀਰ ਸਾਂਝੀ ਕੀਤੀ ਹੈ । ਜਸਲੀਨ ਮਠਾਰੂ ਨੇ ਸ਼ੇਅਰ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਦਿੱਤੀ ਹੈ । ਪ੍ਰਸ਼ੰਸਕ ਇਹ ਤਸਵੀਰ ਦੇਖਕੇ ਹੈਰਾਨ ਰਹਿ ਗਏ ਨੇ ਤੇ ਕਮੈਂਟਸ ਕਰਕੇ ਪੁੱਛ ਰਹੇ ਨੇ ਕਿ ਵਿਆਹ ਹੋ ਗਿਆ ਹੈ!

jasleen insta pic

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network