ਜਾਣੋ ਕਿਉਂ ਜੈਸਮੀਨ ਸੈਂਡਲਸ ਦੀ ਛੋਟੀ ਭੈਣ ਉਹਨਾਂ ਉੱਤੇ ਰੱਖਦੀ ਹੈ ਨਜ਼ਰ

Written by  Lajwinder kaur   |  February 25th 2019 04:54 PM  |  Updated: February 25th 2019 04:54 PM

ਜਾਣੋ ਕਿਉਂ ਜੈਸਮੀਨ ਸੈਂਡਲਸ ਦੀ ਛੋਟੀ ਭੈਣ ਉਹਨਾਂ ਉੱਤੇ ਰੱਖਦੀ ਹੈ ਨਜ਼ਰ

ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਜੋ ਕਿ ਇੰਸਟਾਗ੍ਰਾਮ ਤੇ ਸਨੈਪ ਚੈਟ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਹੋਰ ਵੀਡੀਓ ਅਪਲੋਡ ਕੀਤੀ ਹੈ ਜਿਸ ‘ਚ ਉਹ ਆਪਣੇ ਫੈਨਜ਼ ਦੇ ਨਾਲ ਦਿਲ ਦੀਆਂ ਗੱਲਾਂ ਕਰ ਰਹੀ ਸੀ, ਪਰ ਉਸੇ ਵੇਲੇ ਜੈਸਮੀਨ ਦੀ ਛੋਟੀ ਭੈਣ ਆ ਜਾਂਦੀ ਹੈ ਤੇ ਉਸ ਨੂੰ ਕੁਝ ਵੀ ਅਪਲੋਡ ਕਰਨ ਤੋਂ ਮਨਾ ਕਰ ਦਿੰਦੀ ਹੈ। ਜੈਸਮੀਨ ਸੈਂਡਲਸ ਜੋ ਕਿ ਆਪਣੇ ਅਗਲੇ ਗਾਣੇ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੀ ਹੈ। ਜਿਸ ਕਰਕੇ ਉਸਦੀ ਭੈਣ ਗਾਣੇ ਦੀ ਕੋਈ ਵੀ ਇਨਫੋਰਮੇਸ਼ਨ ਸਾਂਝੀ ਕਰਨ ਤੋਂ ਵਰਜਦੀ ਹੈ।

ਹੋਰ ਵੇਖੋ: ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ ‘ਬਦਲਾ’ ਦਾ ਟ੍ਰੇਲਰ

ਬੇਬਾਕ ਅੰਦਾਜ਼ ਵਾਲੀ ਗੁਲਾਬੀ ਕੁਈਨ ਜੈਸਮੀਨ ਸੈਂਡਲਸ ਦਾ ਕਹਿਣਾ ਹੈ ਕਿ ਡਾਇਰੈਕਟਰਾਂ ਦੀ ਸੁਣਾਂ ਜਾਂ ਨਾਂ ਸੁਣਾਂ ਪਰ ਇਸ ਦੀ ਸੁਣਨੀ ਪੈਂਦੀ ਹੈ। ਜੈਸਮੀਨ ਜੋ ਕਿ ਆਪਣੀ ਛੋਟੀ ਭੈਣ ਰੌਸ਼ਲਿਨ ਸੈਂਡਲਸ ਦੇ ਨਾਲ ਹੋਣ ਵਾਲੀ ਆਪਣੀ ਪਿਆਰੀ ਨੋਕ-ਝੋਕ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

View this post on Instagram

 

Bagavat droppin Jan 16th. Subscribe now ? https://www.youtube.com/user/SandlasJasmine

A post shared by Jasmine Sandlas (@jasminesandlas) on

ਜੈਸਮੀਨ ਸੈਂਡਲਸ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਜਿਵੇਂ ਬਗਾਵਤ, ਸਿਪ ਸਿਪ, ਬੰਬ ਜੱਟ, ਲੱਡੂ ਆਦਿ ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ‘ਚ ਕਈ ਗੀਤ ਗਾਏ ਨੇ। ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network