ਜੈਸਮੀਨ ਸੈਂਡਲਾਸ ਹੁਣ ਪੋਸਟ ਪਾ ਕੇ ਘਿਰੀ, ਇੰਸਟਾਗ੍ਰਾਮ ਸਟੋਰੀ ‘ਚ ਗੰਦੀ ਸ਼ਬਦਾਵਲੀ ਦਾ ਕੀਤਾ ਇਸਤੇਮਾਲ

written by Shaminder | November 15, 2022 04:26pm

ਜੈਸਮੀਨ ਸੈਂਡਲਾਸ (Jasmine Sandlas ) ਪਿਛਲੇ ਕਈ ਦਿਨਾਂ ਤੋਂ ਆਪਣੇ ਨਵੇਂ ਗੀਤ ‘ਜੀ ਜਿਹਾ ਕਰਦਾ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਗੀਤ ‘ਚ ਜੈਸਮੀਨ ਸੈਂਡਲਾਸ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲਿਆ ਸੀ । ਹੁਣ ਮੁੜ ਤੋਂ ਜੈਸਮੀਨ ਵਿਵਾਦਾਂ ‘ਚ ਆ ਗਈ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਕੁਝ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ।

Jasmine Sandlas Image Source : Instagram

ਹੋਰ ਪੜ੍ਹੋ : ਗਾਇਕਾ ਜਸਵਿੰਦਰ ਬਰਾੜ ਨੇ ਔਰਤਾਂ ਦੇ ਹੱਕਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਔਰਤਾਂ ਦੇ ਹੱਕ ‘ਚ ਆਖੀ ਇਹ ਗੱਲ

ਜੈਸਮੀਨ ਸੈਂਡਲਾਸ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਜੈਸਮੀਨ ਨੇ ਆਪਣੀ ਇੰਸਟਗ੍ਰਾਮ ਸਟੋਰੀ ‘ਚ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇੱਕ ਘਰ ਆ ਜਾਓ ਤਾਂ ਘਰਦਿਆਂ ਦੇ ਉਹੀ ਪੰਗੇ ਲੱਗੇ ਰਹਿੰਦੇ ਨੇ।

Jasmine Sandlas

ਹੋਰ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਨੇ ਸਾਨੀਆ ਮਿਰਜ਼ਾ ਨੂੰ ਬਰਥਡੇ ਕੀਤਾ ਵਿਸ਼, ਜਲਦ ਇੱਕ ਸ਼ੋਅ ‘ਚ ਨਜ਼ਰ ਆਏਗੀ ਜੋੜੀ

ਕਦੇ ਇੱਧਰ ਜਾਓ ਤੇ ਕਦੇ ਉੱਧਰ। ਮੈਨੂੰ ਆਪਣੇ ਘਰਦਿਆਂ ਤੋਂ ਲੁਕਣ ਦੀ ਲੋੜ ਹੈ। ਇਸ ਸਮੇਂ ਘਰ ਦਿਆਂ ਨੇ ….. ਦਿੱਤੀ ਹੋਈ ਹੈ’। ਜੈਸਮੀਨ ਸੈਂਡਲਾਸ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

Jasmine Sandlas Image Source : Instagram

ਪਿਛਲੇ ਦਿਨੀਂ ਜੈਸਮੀਨ ਨੂੰ ਆਪਣੇ ਗੀਤ ‘ਜੀ ਜਿਹਾ ਕਰਦਾ’ ਦੇ ਕਾਰਨ ਟ੍ਰੋਲਰਸ ਦਾ ਸਾਹਮਣਾ ਵੀ ਕਰਨਾ ਪਿਆ ਸੀ ।ਹੁਣ ਮੁੜ ਤੋਂ ਜੈਸਮੀਨ ਨੇ ਇਸ ਪੋਸਟ ਦੇ ਪਾਉਣ ਤੋਂ ਬਾਅਦ ਨਵੀਂ ਚਰਚਾ ਛੇੜ ਦਿੱਤੀ ਹੈ । ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

 

View this post on Instagram

 

A post shared by Jasmine Sandlas (@jasminesandlas)

You may also like