ਜੈਸਮੀਨ ਸੈਂਡਲਾਸ ਲਈ ਨਵਾਂ ਗੀਤ ‘ਜੀ ਜਿਹਾ ਕਰਦਾ’ ਬਣਿਆ ਮੁਸੀਬਤ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

written by Shaminder | November 09, 2022 11:06am

ਜੈਸਮੀਨ ਸੈਂਡਲਾਸ (Jasmine Sandlas) ਦਾ ਨਵਾਂ ਗੀਤ ‘ਜੀ ਜਿਹਾ ਕਰਦਾ’ (Jee Jeha karda) ਬੀਤੇ ਦਿਨੀਂ ਰਿਲੀਜ਼ ਹੋਇਆ ਹੈ । ਪਰ ਇਹ ਗੀਤ ਜੈਸਮੀਨ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਚੁੱਕਿਆ ਹੈ । ਇਸ ਗੀਤ ‘ਚ ਉਸ ਦਾ ਬੋਲਡ ਲੁੱਕ ਵੇਖਣ ਨੂੰ ਮਿਲ ਰਿਹਾ ਹੈ । ਜਿਸ ਕਾਰਨ ਲੋਕ ਉਸ ਨੂੰ ਲਗਾਤਾਰ ਟ੍ਰੋਲ ਕਰ ਰਹੇ ਹਨ । ਜੈਸਮੀਨ ਦੇ ਪ੍ਰਸ਼ੰਸਕ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ।

Jasmine-Sandlas ,,

ਹੋਰ ਪੜ੍ਹੋ : ਸੰਨੀ ਮਾਲਟਨ ਜਲਦ ਬਣਨ ਜਾ ਰਹੇ ਪਿਤਾ, ਪਤਨੀ ਪਰਵੀਨ ਸਿੱਧੂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਪਰ ਜਦੋਂ ਇਹ ਰਿਲੀਜ਼ ਹੋਇਆ ਤਾਂ ਇਸ ਗੀਤ ਦੀ ਫੀਚਰਿੰਗ ‘ਚ ਗਾਇਕਾ ਦੇ ਬੋਲਡ ਅੰਦਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਇੱਕ ਨੇ ਲਿਖਿਆ ਕਿ ‘ਪੰਜਾਬੀ ਸੌਂਗ ਵੀ ਹੁਣ ਪਰਿਵਾਰ ‘ਚ ਬੈਠ ਕੇ ਸੁਣ ਨਹੀਂ ਸਕਦੇ’ ਜਦੋਂਕਿ ਇੱਕ ਹੋਰ ਦੂਜੇ ਨੇ ਲਿਖਿਆ ‘ਪਤਾ ਨਹੀਂ ਕੀ ਬਣ ਗਈ ਤੇ ਕੀ ਸੌਂਗ ਗਾ ਰਹੀ ਤੇ ਕੀ ਕਰੀ ਜਾ ਰਹੀ ਬੇਵਕੂਫ ਔਰਤ…ਪਹਿਲਾਂ ਫਿਰ ਵੀ ਸਹੀ ਲੱਗਦੀ ਸੀ’।

Jasmine Sandlas

ਹੋਰ ਪੜ੍ਹੋ : ਇਸ ਵਿਦੇਸ਼ੀ ਗਾਇਕਾ ਦਾ ਨਰਵ ਸਿਸਟਮ ਹੋਇਆ ਡੈਮੇਜ, ਕਿਹਾ ‘ਹੁਣ ਤਾਂ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਨਹੀਂ ਕਰ ਸਕਦਾ ਇਲਾਜ’

ਇੱਕ ਹੋਰ ਯੂਜ਼ਰ ਨੇ ਲਿਖਿਆ ‘ਆਹ ਤਾਂ ਉਰਫੀ ਨੂੰ ਵੀ ਪਿੱਛੇ ਛੱਡੂ ਲੱਗਦਾ’। ਗੈਰੀ ਤੰਵਰ ਨਾਂਅ ਦੇ ਸ਼ਖਸ ਨੇ ਲਿਖਿਆ ‘ਗੰਦ ਫੈਲਾਨੇ ਮੇਂ ਕਿਸੀ ਸੇ ਪੀਛੇ ਮਤ ਰਹਿ ਜਾਨਾ, ਕਿਉਂ ਪੰਜਾਬ ਔਰ ਪੰਜਾਬੀ ਬੋਲੀ ਕੋ ਬਦਨਾਮ ਕਰ ਰਹੇ ਹੋ’। ਜੈਸਮੀਨ ਸੈਂਡਲਾਸ ਦੇ ਇਸ ਬੋਲਡ ਅਵਤਾਰ ਕਾਰਨ ਯੂਜ਼ਰਸ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ ।

Jasmine Trolling- Image Source : Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਨੇ ਇਸ ਤਰ੍ਹਾਂ ਦਾ ਅੰਦਾਜ਼ ਕਦੇ ਵੀ ਨਹੀਂ ਦਿਖਾਇਆ ਸੀ ।ਹਾਲਾਂਕਿ ਉਹ ਵੈਸਟਨ ਲੁੱਕ ‘ਚ ਹਰ ਤਰ੍ਹਾਂ ਦੇ ਕੱਪੜੇ ਪਾ ਕੇ ਗੀਤਾਂ ‘ਚ ਨਜ਼ਰ ਆਉਂਦੀ ਹੈ ।

 

View this post on Instagram

 

A post shared by Jasmine Sandlas (@jasminesandlas)

You may also like