ਜੈਸਮੀਨ ਸੈਂਡਲਾਸ ਦਾ ਦਿਲ ਕਿਸ ਦੇ ਪਿੱਛੇ ਪਿੱਛੇ ਭੱਜ ਰਿਹਾ ਹੈ, ਦੇਖੋ ਵੀਡੀਓ

written by Lajwinder kaur | January 17, 2019

ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਕੀਤਾ ਹੋਇਆ ਹੈ। ਜਿਵੇਂ ਕਿ ਸਭ ਜਾਣਦੇ ਨੇ ਕਿ ਜੈਸਮੀਨ ਜਿਸ ਨੂੰ ਬੇਬਾਕ ਅੰਦਾਜ਼ ਦੇ ਕਾਰਨ ਵੀ ਜਾਣਿਆ ਜਾਂਦਾ ਹੈ ਤੇ ਇਹ ਅੰਦਾਜ਼ ਉਹਨਾਂ ਦੇ ਗੀਤਾਂ ‘ਚ ਵੀ ਦਿਖਾਈ ਦਿੰਦਾ ਹੈ ਪਰ ਇਸ ਵਾਰ ਉਹ ਆਪਣੇ ਟੁੱਟੇ ਦਿਲ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਹਿੰਦੀ ਗੀਤ ਦੇ ਰੂਪ ‘ਚ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ।

Jasmine Sandlas Hindi latest Song Bagavat, Watch Video ਜੈਸਮੀਨ ਸੈਂਡਲਾਸ ਦਾ ਦਿਲ ਕਿਸ ਦੇ ਪਿੱਛੇ ਪਿੱਛੇ ਭੱਜ ਰਿਹਾ ਹੈ, ਦੇਖੋ ਵੀਡੀਓ

ਹੋਰ ਵੇਖੋ: ਫਿਲਮੀ ਸਿਤਾਰਿਆਂ ਤੇ ਖਿਡਾਰੀਆਂ ਨੇ ਸੈਨਾ ਦਿਵਸ ‘ਤੇ ਵੀਰਤਾ ਨੂੰ ਕੀਤਾ ਪ੍ਰਣਾਮ

ਜੀ ਹਾਂ ਗੁਲਾਬੀ ਕੁਈਨ ਜੈਸਮੀਨ ਦਾ ਨਵਾਂ ਗੀਤ ‘ਬਗਾਵਤ’ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਜੈਸਮੀਨ ਨੇ ਬਾਖੂਬੀ ਦੇ ਨਾਲ ਨਿਭਾਇਆ ਹੈ। ਗੀਤ ਸੁਣ ਕੇ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਪੂਰੇ ਦਿਲ ਦਾ ਦਰਦ ਇਸ ਗੀਤ ਦੇ ਰਾਹੀਂ ਬਿਆਨ ਕਰ ਦਿੱਤਾ ਹੈ। ਗੀਤ ਦੀ ਵੀਡੀਓ ਵੀ ਬਹੁਤ ਵਧੀਆ ਲੋਕੈਸ਼ਨ ਉੱਤੇ ਸ਼ੂਟ ਕੀਤੀ ਗਈ ਹੈ। ਵੀਡੀਓ ‘ਚ ਜੈਸਮੀਨ ਕਈ ਤਰ੍ਹਾਂ ਦੇ ਲੋਕਾਂ ਨੂੰ ਡਰੋਪ ਕਰਦੀ ਨਜ਼ਰ ਆ ਰਹੀ ਹੈ। ਇਹ ਗੀਤ ਟੁੱਟੇ ਹੋਏ ਦਿਲਾਂ ਵਾਲਿਆਂ ਦੇ ਨਾਲ ਨਾਲ ਸਰੋਤਿਆਂ ਨੂੰ ਵੀ ਬਹੁਤ ਪਸੰਦ ਆ ਰਿਹਾ ਹੈ। ਇਸ ਗੀਤ ‘ਤੇ ਲੋਕਾਂ ਨੇ ਕੰਮੈਂਟਸ ਕਰਕੇ ਕਿਹਾ ਕਿ ਜੈਸਮੀਨ ਨੇ ਇਹ ਗੀਤ ਗੈਰੀ ਸੰਧੂ ਦੇ ਲਈ ਗਾਇਆ ਹੈ। ਦੱਸ ਦਈਏ ਕਿ ਹਾਲ ਹੀ ‘ਚ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦਾ ਬ੍ਰੇਕਅਪ ਹੋਇਆ ਹੈ ਤੇ ਇਸ ਤੋਂ ਬਾਅਦ ਦੋਵੇਂ ਸੁਰਖੀਆਂ ‘ਚ ਛਾਏ ਹੋਏ ਨੇ।

https://www.youtube.com/watch?time_continue=48&v=rcJLsyONUfA

ਜੈਸਮੀਨ ਦਾ ਬਗਾਵਤ ਗੀਤ ਹਿੰਦੀ ਸੌਂਗ ਹੈ। ਬਗਾਵਤ ਗੀਤ ਦੇ ਬੋਲ ਖੁਦ ਜੈਸਮੀਨ ਸੈਂਡਲਾਸ ਨੇ ਲਿਖੇ ਹਨ, ਤੇ ਗਾਣੇ ਦਾ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜੈਸਮੀਨ ਦੇ ਯੂ ਟਿਊਬ ਚੈਨਲ ‘ਤੇ ਅਨਲੌਮ ਪ੍ਰੋਡਕਸ਼ਨ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

 

 

You may also like