ਜੈਸਮੀਨ ਨੂੰ ਰਾਤ ਦੇ ਉਨੀਂਦਰੇ ਨੇ ਮਾਰਿਆ ,ਆਖਿਰ ਕਿਸ ਨੇ ਉਡਾਈ ਜੈਸਮੀਨ ਦੀ ਨੀਂਦ,ਵੇਖੋ ਵੀਡਿਓ  

Written by  Shaminder   |  December 04th 2018 10:20 AM  |  Updated: December 04th 2018 10:20 AM

ਜੈਸਮੀਨ ਨੂੰ ਰਾਤ ਦੇ ਉਨੀਂਦਰੇ ਨੇ ਮਾਰਿਆ ,ਆਖਿਰ ਕਿਸ ਨੇ ਉਡਾਈ ਜੈਸਮੀਨ ਦੀ ਨੀਂਦ,ਵੇਖੋ ਵੀਡਿਓ  

ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਆਿ ,ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ,ਮਾਰਿਆ । ਜੀ ਹਾਂ ਸੁਰਿੰਦਰ ਕੌਰ ਦੀ ਅਵਾਜ਼ 'ਚ ਗਾਏ  ਇਸ ਗੀਤ ਨੂੰ ਜੈਸਮੀਨ ਸੈਂਡਲਾਸ ਨੇ ਆਪਣੇ ਹੀ ਅੰਦਾਜ਼ 'ਚ ਗਾਇਆ ਤਾਂ ਮੁੰਬਈ 'ਚ ਰਹਿਣ ਵਾਲੇ ਉਨ੍ਹਾਂ ਦੇ ਫੈਨਸ ਅਸ਼ ਅਸ਼ ਕਰ ਉਠੇ । ਜੀ ਹਾਂ ਜੈਸਮੀਨ ਸੈਂਡਲਾਸ ਉੱਥੇ ਆਪਣੀ ਪਰਫਾਰਮੈਂਸ ਦੇਣ ਗਏ ਸਨ  ਅਤੇ ਲਾਈਵ ਪਰਫਾਰਮੈਂਸ ਦੌਰਾਨ ਜੈਸਮੀਨ ਨੇ ਆਪਣੇ ਗੀਤਾਂ ਨਾਲ ਅਜਿਹਾ ਸਮਾ ਬੰਨਿਆ ਅਤੇ ਇੱਕ ਤੋਂ ਇੱਕ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ।

ਹੋਰ ਵੇਖੋ : ਤਬਲੇ ਦੀ ਤਾਲ ‘ਤੇ ਜੈਸਮੀਨ ਦਾ ਗੀਤ ‘ਪੱਟ ਲੈ ਗਿਆ’

https://www.instagram.com/p/Bq6wHhAAAhg/

ਉਨ੍ਹਾਂ ਦੇ ਫੈਨਸ ਵੀ ਦੇਰ ਰਾਤ ਤੱਕ ਹੋਏ ਇਸ ਪ੍ਰੋਗਰਾਮ ਦਾ ਅਨੰਦ ਮਾਣਦੇ ਵਿਖਾਈ ਦਿੱਤੇ । ਜੈਸਮੀਨ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆਏ । ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਇਸ ਪਰਫਾਰਮੈਂਸ ਨੂੰ ਕੈਮਰਿਆਂ 'ਚ ਕੈਦ ਕਰਦੇ ਨਜ਼ਰ ਆਏ ।

ਹੋਰ ਵੇਖੋ :ਜਦੋਂ ਆਪਣੇ ਪਰਿਵਾਰ ਨੂੰ ਲੈ ਕੇ ਭਾਵੁਕ ਹੋਈ ਜੈਸਮੀਨ ਸੈਂਡਲਾਸ

come together says Jasmine

ਜੈਸਮੀਨ ਨੇ ਇਸ ਪਰਫਾਰਮੈਂਸ ਦਾ ਇੱਕ ਵੀਡਿਓ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ । ਜਿਸ 'ਚ ਉਹ ਇੱਕ ਮੇਰੀ ਅੱਖ ਕਾਸ਼ਨੀ ਗਾ ਕੇ ਸੁਣਾ ਰਹੀ ਹੈ ਇਸ ਦੇ ਨਾਲ ਹੀ ਆਪਣੇ ਫੈਨਸ ਨਾਲ ਮਸਤੀ ਕਰਦੀ ਵੀ ਨਜ਼ਰ ਆ ਰਹੀ ਹੈ । ਜੈਸਮੀਨ ਦੇ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕਈ ਕਮੈਂਟ ਵੀ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ।

Jasmine Sandlas

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network