ਜੈਸਮੀਨ ਸੈਂਡਲਾਸ ‘ਚ ਬਚਪਨ ਤੋਂ ਹੀ ਸਨ ਕਲਾਕਾਰਾਂ ਵਾਲੇ ਗੁਣ, ਵੀਡੀਓ ਸਾਂਝਾ ਕਰਕੇ ਲਿਖੀ ਇਹ ਗੱਲ

written by Shaminder | March 18, 2020

ਜੈਸਮੀਨ ਸੈਂਡਲਾਸ ਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਸੈਂਡਲਾਸ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਮੰਮੀ ਨੇ ਕਿਹਾ ਕਿ ਤੇਰੇ ਤੇ ਕੈਮਰਾ ਹੈ ਤਾਂ ਮੈਂ ਉਸੇ ਵੇਲੇ ਗੁਲਾਬੀ ਕਵੀਨ ਬਣ ਗਈ ਸੀ । ਹੋਰ ਵੇਖੋ:ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੀ ਹੈ ਜੈਸਮੀਨ ਸੈਂਡਲਾਸ ਆਪਣੀ ਨਾਨੀ, ਦਾਦੀ ਅਤੇ ਮਾਂ ਦੇ ਨਾਲ, ਵੀਡੀਓ ਕੀਤਾ ਸਾਂਝਾ https://www.instagram.com/p/B912m4ZAEGj/ ਉਨ੍ਹਾਂ ਨੇ ਅੱਗੇ ਲਿਖਿਆ ਕਿ ਮੈਂ ਬਚਪਨ ਤੋਂ ਹੀ ਸ਼ੋਅ ਕਰਨ ਲੱਗ ਪਈ ਸੀ”। ਜੈਸਮੀਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ । https://www.instagram.com/p/B9zCGsegByZ/ ਜੈਸਮੀਨ ਸੈਂਡਲਾਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ , ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹਾਲ ਹੀ ‘ਚ ਉਨ੍ਹਾਂ ਦੀ ਭੈਣ ਨੇ ਵੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਹੈ ।

0 Comments
0

You may also like